ਦਲਿਤ ਔਰਤਾਂ ''ਤੇ ਰਾਜਸੀ ਦਬਾਅ ਅਧੀਨ ਦਰਜ ਹੋਇਆ ਪਰਚਾ ਕੀਤਾ ਜਾਵੇ ਰੱਦ : ਅਕਾਲੀ ਦਲ

Tuesday, May 12, 2020 - 12:54 AM (IST)

ਦਲਿਤ ਔਰਤਾਂ ''ਤੇ ਰਾਜਸੀ ਦਬਾਅ ਅਧੀਨ ਦਰਜ ਹੋਇਆ ਪਰਚਾ ਕੀਤਾ ਜਾਵੇ ਰੱਦ : ਅਕਾਲੀ ਦਲ

ਸੰਗਰੂਰ,(ਸਿੰਗਲਾ)- ਸ੍ਰੋਮਣੀ ਅਕਾਲੀ ਦਲ ਜਿਲ੍ਹਾ ਸੰਗਰੂਰ ਦੀ ਜਥੇਬੰਦੀ ਵਲੋਂ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਨੂੰ ਮੈਮੋਰੰਡਮ ਦੇ ਕੇ ਮੰਗ ਕੀਤੀ ਗਈ ਕਿ ਥਾਣਾ ਅਮਰਗੜ੍ਹ ਦੇ ਅਧੀਨ ਪਿੰਡ ਚਪੜੌਦਾ ਦੀਆ ਤਿੰਨ ਦਲਿਤ ਔਰਤਾਂ ਅਤੇ ਚਾਰ ਹੋਰ ਵਿਅਕਤੀਆਂ ਖਿਲਾਫ ਕਣਕ ਦੀਆਂ ਬੱਲੀਆਂ ਚੋਰੀ ਕਰਨ ਦਾ ਪਰਚਾ ਦਰਜ ਕੀਤਾ ਗਿਆ ਹੈ। ਜੋ ਕਿ ਸਿੱਧੇ ਰੂਪ ਵਿੱਚ ਰਾਜਸੀ ਦਬਾਅ ਕਾਰਨ ਦਰਜ ਕੀਤਾ ਗਿਆ ਹੈ। ਉਸ ਨੂੰ ਤੁਰੰਤ ਰੱਦ ਕਰਕੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇ। ਉਥੇ ਹੀ ਥਾਣਾ ਸੰਦੌੜ ਅਧੀਨ ਪਿੰਡ ਕਸਬਾ ਭੁਰਾਲ ਦੇ ਦਲਿਤ ਨੌਜਵਾਨ ਨਾਲ ਲੁੱਟ ਖੋਹ ਦੀ ਰਿਪੋਰਟ ਦਰਜ ਕਰਵਾਉਣ ਗਏ ਮੌਕੇ ਪੁਲਸ ਹਿਰਾਸਤ 'ਚ ਹੋਈ ਕੁੱਟਮਾਰ ਦੇ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਤਾਂ ਜੋਂ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ ਮਿਲ ਸਕੇ। ਝੂੰਦਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹਮੇਸ਼ਾ ਦਲਿਤਾਂ ਦੇ ਹੱਕਾਂ ਦੀ ਰਾਖੀ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ।
 


author

Deepak Kumar

Content Editor

Related News