ਕਰਫਿਊ ਕਾਰਣ ਪੁਲਸ 125 ਲੋਕਾਂ ਨੂੰ ਕਰ ਚੁੱਕੀ ਹੈ ਗ੍ਰਿਫਤਾਰ

04/08/2020 1:13:10 AM

ਚੰਡੀਗੜ੍ਹ,(ਸੁਸ਼ੀਲ)- ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਚੰਡੀਗੜ੍ਹ 'ਚ ਕਰਫਿਊ ਲੱਗਣ ਦੇ ਬਾਵਜੂਦ ਵਾਹਨਾਂ 'ਤੇ ਮਾਰਕੀਟ ਜਾਣ ਵਾਲੇ ਲੋਕਾਂ 'ਤੇ ਥਾਣਾ ਪੁਲਸ ਨੇ ਸ਼ਿਕੰਜਾ ਕੱਸਿਆ ਹੋਇਆ ਹੈ। ਥਾਣਾ ਪੁਲਸ ਨੇ 14 ਦਿਨਾਂ 'ਚ 1932 ਵਾਹਨਾਂ ਨੂੰ ਜ਼ਬਤ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਨੇ 9 ਹਜ਼ਾਰ 260 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ। ਜਦੋਂਕਿ ਸੈਕਟਰਾਂ 'ਚ ਲਾਏ ਨਾਕਿਆਂ 'ਤੇ ਪੁਲਸ ਨੇ 5 ਹਜ਼ਾਰ 22 ਵਾਹਨਾਂ ਨੂੰ ਚੈੱਕ ਕਰਕੇ ਛੱਡ ਦਿੱਤਾ। ਥਾਣਾ ਪੁਲਸ ਨੇ ਹਾਲੇ ਤੱਕ 105 ਐੱਫ. ਆਈ. ਆਰ. ਦਰਜ ਕਰਕੇ 125 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਮੰਗਲਵਾਰ ਨੂੰ 4 ਲੋਕਾਂ 'ਤੇ ਦਰਜ ਹੋਈ ਐੱਫ. ਆਈ. ਆਰ.
ਕੋਰੋਨਾ ਨੂੰ ਲੈ ਕੇ ਕਰਫਿਊ ਲੱਗਣ ਦੇ ਬਾਵਜੂਦ ਘਰਾਂ ਤੋਂ ਬਾਹਰ ਘੁੰਮਣ ਵਾਲੇ 4 ਲੋਕਾਂ 'ਤੇ ਐੱਫ. ਆਈ. ਆਰ. ਦਰਜ ਕਰਕੇ ਉਨ੍ਹਾਂ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂਕਿ ਪੁਲਸ ਨੇ 265 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ। 239 ਵਾਹਨਾਂ ਨੂੰ ਜ਼ਬਤ ਕੀਤਾ।


Deepak Kumar

Content Editor

Related News