ਕਰਫਿਊ ਦੌਰਾਨ ਖੁੱਲ੍ਹਾ ਸ਼ਰਾਬ ਦਾ ਠੇਕਾ ਪ੍ਰਸ਼ਾਸਨ ਵਲੋਂ ਸੀਲ

Tuesday, Mar 31, 2020 - 06:01 PM (IST)

ਕਰਫਿਊ ਦੌਰਾਨ ਖੁੱਲ੍ਹਾ ਸ਼ਰਾਬ ਦਾ ਠੇਕਾ ਪ੍ਰਸ਼ਾਸਨ ਵਲੋਂ ਸੀਲ

ਤਪਾ ਮੰਡੀ (ਸ਼ਾਮ, ਗਰਗ) - ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੂਰੇ ਪੰਜਾਬ ’ਚ ਕਰਫਿਊ ਲਾਗੂ ਕੀਤਾ ਹੋਇਆ ਹੈ। ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਲਕਸ਼ਮਣ ਰੇਖਾ ਖਿੱਚ ਦਿੱਤੀ ਗਈ ਹੈ। ਘਰਾਂ ਤੋਂ ਬਾਹਰ ਬੇਵਜ੍ਹਾ ਨਿਕਲਣ ਵਾਲਿਆਂ ’ਤੇ ਪ੍ਰਸ਼ਾਸਨ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਕਰਫਿਊ ਦੌਰਾਨ ਸ਼ਹਿਰ ਅੰਦਰ ਕਰਿਆਨੇ ਅਤੇ ਮੈਡੀਕਲ ਦੁਕਾਨਾਂ ਵਾਲਿਆਂ ਨੂੰ ਪਾਸ ਜਾਰੀ ਕਰ ਕੇ ਜਿਥੇ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ, ਉਥੇ ਹੀ ਸ਼ਹਿਰ ’ਚ ਸ਼ਰੇਆਮ ਸ਼ਰਾਬ ਵਿਕਦੀ ਬਾਰੇ ਲੱਗੀਆਂ ਖ਼ਬਰਾਂ ਤੋਂ ਬਾਅਦ ਪ੍ਰਸ਼ਾਸਨ ਵਲੋਂ ਕੁਝ ਸਖਤੀ ਵਰਤੀ ਗਈ। ਤਹਿਸੀਲਦਾਰ ਹਰਬੰਸ ਸਿੰਘ ਨੇ ਪੁਲਸ ਪਾਰਟੀ ਸਮੇਤ ਅੰਦਰਲੇ ਬੱਸ ਸਟੈਂਡ ’ਤੇ ਸਥਿਤ ਇਕ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਸੀਲ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ’ਚ ਨਾਕਿਆਂ ਦੀ ਗਿਣਤੀ ’ਚ ਵਾਧਾ ਕੀਤਾ ਅਤੇ ਸਡ਼ਕ ਤੋਂ ਲੰਘਣ ਵਾਲੇ ਹਰ ਵਿਅਕਤੀ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਸੜਕਾਂ ਸੁੰਨਸਾਨ ਨਜ਼ਰ ਆਈਆਂ।


author

rajwinder kaur

Content Editor

Related News