ਰਿਸ਼ਵਤ ਲੈਣ ਦੇ 8 ਸਾਲ ਪੁਰਾਣੇ ਕੇਸ ''ਚ ਨਾਇਬ ਤਹਿਸੀਲਦਾਰ ਨੂੰ ਅਦਾਲਤ ਨੇ ਸੁਣਾਈ 5 ਸਾਲ ਦੀ ਸਜ਼ਾ

03/03/2023 5:03:08 PM

ਬਠਿੰਡਾ (ਵਰਮਾ) : ਕਿਸਾਨ ਤੋਂ ਰਿਸ਼ਵਤ ਲੈਣ ਦੇ 8 ਪੁਰਾਣੇ ਮਾਮਲੇ 'ਚ ਐਡੀਸਨਲ ਸ਼ੈਸ਼ਨ ਜੱਜ ਦਿਨੇਸ਼ ਕੁਮਾਰ ਵਾਧਵਾ ਦੀ ਅਦਾਲਤ ਵਲੋਂ ਸਾਬਕਾ ਨਾਇਬ ਤਹਿਸੀਲਦਾਰ ਸੁਭਾਸ਼ ਮਿੱਤਲ ਨੂੰ 5 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਦੇਣ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਸਾਲ 2015 ਵਿਚ ਉਕਤ ਤਹਿਸੀਲਦਾਰ ਵੱਲੋਂ ਕਿਸਾਨ ਇਕਬਾਲ ਸਿੰਘ ਵਾਸੀ ਗਹਿਰੀ ਬੁੱਟਰ ਨੂੰ ਇੰਤਕਾਲ ਦੇ ਕਾਗਜ਼ ਕਲੀਅਰ ਕਰਨ ਬਦਲੇ 50 ਹਜ਼ਾਰ ਰਿਸ਼ਵਤ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ- ਸੰਗਰੂਰ ਦੇ ਪਿੰਡ ਮੰਗਵਾਲ ਨੇ ਪਾਸ ਕੀਤਾ ਅਨੋਖਾ ਮਤਾ, ਜੇ ਕੀਤੀ ਇਹ ਗ਼ਲਤੀ ਤਾਂ ਹੋਵੇਗਾ ਮੂੰਹ ਕਾਲਾ

ਇਸ ਤੋਂ ਬਾਅਦ ਕਿਸਾਨ ਨੇ 10 ਹਜ਼ਾਰ ਰੁਪਏ ਤਹਿਸੀਲਦਾਰ ਨੂੰ ਦੇ ਦਿੱਤੇ ਪਰ ਜਦੋਂ ਬਾਕੀ ਰਹਿੰਦੇ 40 ਹਜ਼ਾਰ ਦੇਣ ਲਈ ਗਿਆ ਤਾਂ ਵਿਜੀਲੈਂਸ ਦੀ ਟੀਮ ਵਲੋਂ ਤਹਿਸੀਲਦਾਰ ਨੂੰ ਰਿਸ਼ਵਤ ਲੈਂਦਿਆ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਸੀ। ਅਦਾਲਤ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦੇ 10 ਦਿਨ ਬਾਅਦ ਜ਼ਮਾਨਤ 'ਤੇ ਰਿਹਾਅ ਵੀ ਕਰ ਦਿੱਤਾ ਸੀ ਪਰ ਉਕਤ ਮਾਮਲੇ ਵਿਚ ਕਾਰਵਾਈ ਕਰਦਿਆਂ ਅਦਾਲਤ ਹੁਣ ਸਾਬਕਾ ਨਾਇਬ ਤਹਿਸਾਲੀਦਾਰ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। 

ਇਹ ਵੀ ਪੜ੍ਹੋ- ਪਰਿਵਾਰ ਦੇ 7 ਮੈਂਬਰਾਂ ਨੂੰ ਨਹਿਰ 'ਚ ਸੁੱਟ ਕੇ ਮਾਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News