ਨਰਮੇ ਦੀ ਫਸਲ 'ਚੋਂ ਇਸ ਵਾਰ ਕਿਸਾਨਾਂ ਨੂੰ ਚੰਗਾ ਝਾੜ ਨਿਕਲਣ ਦੀ ਉਮੀਦ

Friday, Sep 20, 2019 - 03:10 PM (IST)

ਨਰਮੇ ਦੀ ਫਸਲ 'ਚੋਂ ਇਸ ਵਾਰ ਕਿਸਾਨਾਂ ਨੂੰ ਚੰਗਾ ਝਾੜ ਨਿਕਲਣ ਦੀ ਉਮੀਦ

ਤਲਵੰਡੀ ਸਾਬੋ (ਗਰਗ) - ਪੰਜਾਬ ਦੇ ਮਾਲਵੇ ਇਲਾਕੇ 'ਚ ਰਹਿ ਰਹੇ ਕਿਸਾਨਾਂ ਵਲੋਂ ਮੁੱਖ ਤੌਰ 'ਤੇ ਨਰਮੇ ਦੀ ਖੇਤੀ ਕੀਤੀ ਜਾਂਦੀ ਹੈ, ਜੋ ਇਸ ਸਮੇਂ ਪੱਕ ਕੇ ਤਿਆਰ ਹੋ ਚੁੱਕੀ ਹੈ। ਪੰਜਾਬ 'ਚ ਪਏ ਤੇਜ਼ ਮੀਂਹ ਕਾਰਨ ਭਾਵੇਂ ਕਿਸਾਨਾਂ ਦੀ ਨਰਮੇ ਦੀ ਫਸਲ ਖਰਾਬ ਹੋ ਗਈ, ਜਿਸ ਦੇ ਬਾਵਜੂਦ ਕਿਸਾਨਾਂ ਨੂੰ ਇਸ ਫਸਲ 'ਚੋਂ ਚੰਗਾ ਝਾੜ ਨਿਕਲਣ ਦੀ ਉਮੀਦ ਹੈ। ਇਸ ਵਾਰ ਕਿਸਾਨ ਜਿਥੇ ਨਰਮੇ ਦੀ ਚੁਕਾਈ ਲਈ ਮਜ਼ਬੂਰ ਨਾ ਮਿਲਣ ਕਰਕੇ ਪਰੇਸ਼ਾਨ ਹਨ, ਉਥੇ ਹੀ ਉਹ ਕੇਂਦਰ ਸਰਕਾਰ ਤੋਂ ਨਰਮੇ ਦਾ ਚੰਗਾ ਮੁੱਲ ਦੇਣ ਦੀ ਵੀ ਮੰਗ ਕਰ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ 6 ਮਹੀਨੇ ਦੀ ਸਖਤ ਮਿਹਨਤ ਤੋਂ ਬਾਅਦ ਉਨ੍ਹਾਂ ਦੀ ਨਰਮੇ ਦੀ ਫਸਲ ਪੱਕ ਕੇ ਤਿਆਰ ਹੋ ਗਈ ਹੈ। ਉਨ੍ਹਾਂ ਨੂੰ ਇਸ ਵਾਰ ਇਕ ਏਕੜ 'ਚੋਂ 30 ਤੋਂ 45 ਟਨ ਨਰਮਾ ਪ੍ਰਤੀ ਏਕੜ 'ਚੋਂ ਨਿਕਲਣ ਦੀ ਉਮੀਦ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਜੇ ਕਰ ਹੁਣ ਪ੍ਰਮਾਤਮਾ ਉਨ੍ਹਾਂ ਦੀ ਫਸਲ ਨੂੰ ਵਰਖਾ ਜਾਂ ਕਿਸੇ ਆਫਤ ਤੋਂ ਬਚਾ ਕੇ ਰੱਖੇ ਤਾਂ ਹੀ ਉਨ੍ਹਾਂ ਨੂੰ ਚੰਗਾ ਮੁਨਾਫਾ ਹੋ ਸਕਦਾ ਹੈ। ਦੂਜੇ ਪਾਸੇ ਭਾਵੇਂ ਨਰਮੇ ਦੀ ਚੁਕਾਈ ਸ਼ੁਰੂ ਹੋ ਚੁੱਕੀ ਹੈ ਪਰ ਆਉਣ ਵਾਲੇ ਹਫਤੇ 'ਚ ਇਸ ਚੁਕਾਈ ਦਾ ਕੰਮ ਹੋਰ ਤੇਜ ਹੋ ਜਾਵੇਗਾ। ਖੇਤੀਬਾੜੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਵਾਰ ਨਰਮੇ ਦੀ ਫਸਲ 'ਤੇ ਬਹੁਤੀ ਬਿਮਾਰੀ ਨਹੀਂ ਆਈ, ਜਿਸ ਸਦਕਾ ਝਾੜ ਚੰਗਾ ਨਿਕਲਣ ਦੀ ਉਮੀਦ ਹੈ। ਖੇਤੀਬਾੜੀ ਅਧਿਕਾਰੀ ਕਿਸਾਨਾਂ ਨੂੰ ਇਸ ਆਖਰੀ ਸਮੇਂ 'ਚ ਕਈ ਤਰ੍ਹਾਂ ਦੀਆਂ ਸਲਾਹਾ ਵੀ ਦੇ ਰਹੇ ਹਨ।


author

rajwinder kaur

Content Editor

Related News