ਸਿਵਲ ਹਸਪਤਾਲ ’ਚ 30 ਵਿਅਕਤੀਆਂ ਦੇ ਕੋਰੋਨਾ ਵਾਇਰਸ ਸਬੰਧੀ ਲਏ ਸੈਂਪਲ

Saturday, Jun 06, 2020 - 02:57 AM (IST)

ਸਿਵਲ ਹਸਪਤਾਲ ’ਚ 30 ਵਿਅਕਤੀਆਂ ਦੇ ਕੋਰੋਨਾ ਵਾਇਰਸ ਸਬੰਧੀ ਲਏ ਸੈਂਪਲ

 

ਜਲਾਲਾਬਾਦ, (ਸੇਤੀਆ, ਟੀਨੂੰ, ਸੁਮਿਤ) – ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਤੇ ਜ਼ਿਲਾ ਸਿਵਲ ਸਰਜਨ ਚੰਦਰ ਮੋਹਨ ਕਟਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਵਲ ਹਸਪਤਾਲ ’ਚ ਕੋਰੋਨਾ ਵਾਇਰਸ ਦੀ ਟੈਸਟਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸੇ ਤਹਿਤ ਐੱਮ. ਐੱਲ. ਟੀ. ਹਰਭਜਨ ਰਾਮ ਅਤੇ ਜਗਸੀਰ ਸਿੰਘ ਏ. ਐੱਮ. ਐੱਲ. ਟੀ. ਵੱਲੋਂ ਸ਼ੁੱਕਰਵਾਰ ਨੂੰ 30 ਵਿਅਕਤੀਆਂ ਕੋਰੋਨਾ ਵਾਇਰਸ ਸਬੰਧੀ ਜਾਂਚ ਲਈ ਸੈਂਪਲ ਲਏ ਗਏ। ਇਥੇ ਦੱਸਣਯੋਗ ਹੈ ਕਿ ਸਰਕਾਰੀ ਨਿਰਦੇਸ਼ਾਂ ਅਨੁਸਾਰ ਆਰ. ਆਰ. ਟੀਮ ਵਲੋਂ ਇਲਾਕੇ ਅੰਦਰ ਫੈਕਟਰੀਆਂ ’ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਨੂੰ ਕੋਰੋਨਾ ਵਾਇਰਸ ਦੀ ਜਾਂਚ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਟੀਮ ’ਚ ਡਾ. ਸੁਰਜੀਤ ਸਿੰਘ, ਰਮੇਸ਼ ਲਾਡੀ ਐੱਮ. ਐੱਲ. ਟੀ., ਸੀਤਾ ਰਾਣੀ ਏ. ਐੱਨ. ਐੱਮ. ਸ਼ਾਮਲ ਹਨ। ਜਾਣਕਾਰੀ ਅਨੁਸਾਰ ਸਰਕਾਰੀ ਹਿਦਾਇਤਾਂ ਅਨੁਸਾਰ ਫੌਜੀਆਂ, ਪ੍ਰਵਾਸੀ ਮਜਦੂਰਾਂ, ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਅਤੇ ਜੇਲ ਹਵਾਲਾਤੀਆਂ ਲਈ ਕੋਰੋਨਾ ਵਾਇਰਸ ਟੈਸਟ ਜ਼ਰੂਰੀ ਕਰ ਦਿੱਤੀ ਗਏ ਹਨ। ਸ਼ੁੱਕਰਵਾਰ ਨੂੰ ਹਸਪਤਾਲ ’ਚ ਮੈਡੀਕਲ ਟੀਮ ਵੱਲੋਂ 30 ਕੋਡਿਵ-19 ਟੈਸਟ ਲਈ ਸੈਂਪਲ ਲਏ ਗਏ, ਜਿਨਾਂ 20 ਫੌਜੀ ਤੇ ਬਾਕੀ ਮਜ਼ਦੂਰ, ਬਾਹਰ ਤੋਂ ਆਏ ਲੋਕ ਅਤੇ ਹਵਾਲਾਤੀ ਸ਼ਾਮਲ ਸਨ।


author

Inder Prajapati

Content Editor

Related News