ਕੋਰੋਨਾ ਮੁਕਤ ਹੋ ਚੁੱਕੇ ਜ਼ਿਲ੍ਹਾ ਮੋਗਾ ''ਚ ਫਿਰ ਦਿੱਤੀ ਦਸਤਕ, 2 ਨਵੇਂ ਮਾਮਲੇ ਆਏ ਸਾਹਮਣੇ

05/29/2020 5:57:13 PM

ਮੋਗਾ (ਸੰਦੀਪ ਸ਼ਰਮਾ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ।  ਕੋਰੋਨਾ ਮੁਕਤ ਹੋ ਚੁੱਕੇ ਜ਼ਿਲ੍ਹੇ 'ਚ ਫਿਰ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ.ਆਦੇਸ਼ ਕੰਗ ਵਲੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਕੁਵੈਤ ਤੋਂ ਵਾਪਸ ਮੋਗਾ ਆਏ ਦੋ ਐੱਨ.ਆਰ.ਆਈ. ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 'ਚੋਂ ਇਕ ਪਿੰਡ ਬੌਡੇ ਅਤੇ ਦੂਜੇ ਪਿੰਡ ਭਿੰਡਰ ਕਲਾਂ ਦੇ ਰਹਿਣ ਵਾਲੇ ਹਨ।ਦੋਵੇਂ ਹੀ ਭਾਰਤ ਵਾਪਸ ਪਰਤਣ ਤੇ ਸਿੱਧਾ ਜਨੇਰ ਵਿਖੇ ਸਥਿਤ ਕੇਂਦਰ ਗਏ ਸਨ, ਜਿੱਥੇ ਉਨ੍ਹਾਂ ਦੇ ਸੈਂਪਲ ਲਏ ਗਏ ਅਤੇ ਦੋਵੇਂ ਹੀ ਹੁਣ ਕਮਿਊਨਟੀ ਹੈਲਥ ਸੈਂਟਰ ਬਾਘਾਪੁਰਾਣਾ ਵਿਖੇ ਦਾਖਲ ਹਨ।

ਇਹ ਵੀ ਪੜ੍ਹੋ: ਮੋਗਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ

ਦੱਸਣਯੋਗ ਹੈ ਕਿ ਹੁਣ ਤੱਕ ਮੋਗਾ 'ਚ 3500 ਤੋਂ ਵੀ ਵੱਧ ਦੀ ਸੈਂਪਲਿੰਗ ਹੋ ਚੁੱਕੀ ਹੈ ਅਤੇ ਹੁਣ ਤੱਕ ਮੋਗਾ ਜ਼ਿਲ੍ਹੇ 'ਚ 61 ਮਰੀਜ਼ਾਂ 'ਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। 250 ਤੋਂ ਵੱਧ ਸ਼ੱਕੀ ਲੋਕਾਂ ਦੀ ਰਿਪੋਰਟ ਪੈਂਡਿੰਗ ਹੈ। ਮੋਗਾ ਜ਼ਿਲੇ 'ਚ ਹੁਣ ਤੱਕ 59 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ।

ਇਹ ਵੀ ਪੜ੍ਹੋ: ਨਿਯਮਾਂ ਨੂੰ ਛਿੱਕੇ ਟੰਗ ਚਹੇਤੇ ਨੂੰ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਲਾਉਣ ਕਾਰਨ ਮੰਤਰੀ ਰੰਧਾਵਾ ਮੁੜ ਵਿਵਾਦਾਂ 'ਚ


Shyna

Content Editor

Related News