ਕੋਰੋਨਾ ਵਾਇਰਸ ਦੀ ਬੀਮਾਰੀ ਇਕ ਦੂਜੇ ਦੇ ਸੰਪਰਕ ਵਿਚ ਆ ਕੇ ਫੈਲਦੀ ਹੈ : ਡਾ.ਪਵਨ ਗਰਗ

Sunday, Mar 29, 2020 - 12:39 PM (IST)

ਕੋਰੋਨਾ ਵਾਇਰਸ ਦੀ ਬੀਮਾਰੀ ਇਕ ਦੂਜੇ ਦੇ ਸੰਪਰਕ ਵਿਚ ਆ ਕੇ ਫੈਲਦੀ ਹੈ : ਡਾ.ਪਵਨ ਗਰਗ

ਬੁਢਲਾਡਾ (ਮਨਜੀਤ) - ਕੋਰੋਨਾ ਵਾਇਰਸ ਨੂੰ ਲੈ ਕੇ ਕਰਫਿਊ ਦੌਰਾਨ ਹੋਮ ਡਲਿਵਰੀ ਦੁੱਧ, ਸਬਜ਼ੀਆਂ, ਫਲ ਅਤੇ ਹੋਰ ਮੋਹਤਬਰ ਵਿਅਕਤੀਆਂ ਦਾ ਡੀ.ਐੱਸ.ਪੀ ਬੁਢਲਾਡਾ ਜਸਪਿੰਦਰ ਸਿੰਘ ਗਿੱਲ ਦੀ ਹਾਜ਼ਰੀ ਵਿਚ ਸ਼ਹਿਰ ਬੁਢਲਾਡਾ ਦੇ ਪ੍ਰਸਿੱਧ ਡਾ. ਪਵਨ ਕੁਮਾਰ ਗਰਗ ਨੇ ਚੈੱਕਅਪ ਕੀਤਾ। ਉਨ੍ਹਾਂ ਨੇ ਮੰਡੀ ਵਿਚ ਪਹੁੰਚੇ ਹਰ ਇਕ ਸਬਜ਼ੀ ਵਿਕਰੇਤਾ, ਦੋਧੀਆਂ ਦਾ ਆਪਣੀ ਟੀਮ ਨਾਲ ਜਿੱਥੇ ਤਾਪਮਾਨ ਚੈੱਕ ਕੀਤਾ, ਉੱਥੇ ਹੀ ਕੋਰੋਨਾ ਵਾਇਰਸ ਦੇ ਲੱਛਣਾਂ ਤੋਂ ਵੀ ਆਮ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਿਸੇ ਵੀ ਆਦਮੀ ਨੂੰ ਜੇਕਰ ਸਿਰਦਰਦ, ਬੁਖਾਰ ਸੁੱਕੀ ਖਾਂਸੀ, ਸਾਂਹ ਲੈਣ ਵਿਚ ਤਕਲੀਫ ਜਾਂ ਦਿੱਕਤ ਆਉਂਦੀ ਹੈ ਤਾਂ ਉਹ ਤੁਰੰਤ ਆਪਣਾ ਚੈੱਕਅਪ ਕਰਵਾ ਕੇ ਇਸ ਦੀ ਦਵਾਈ ਲੈਣ। ਅਜਿਹਾ ਹੋਣ ’ਤੇ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾ ਸਕਦੇ ਹਨ। 

ਡੀ.ਐੱਸ.ਪੀ ਬੁਢਲਾਡਾ ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਬੀਮਾਰੀ ਬਹੁਤ ਭਿਆਨਕ ਹੈ, ਜੋ ਇਕ ਇਨਸਾਨ ਤੋਂ ਦੂਸਰੇ ਇਨਸਾਨ ਵਿਚ ਬਹੁਤ ਜਲਦੀ ਪਹੁੰਚ ਜਾਂਦੀ ਹੈ। ਇਸ ਲਈ ਇਸ ਬੀਮਾਰੀ ਤੋਂ ਬਚਣ ਲਈ ਭੀੜ-ਭੜਕੇ ਅਤੇ ਇੱਕਠ ਵਾਲੀ ਜਗ੍ਹਾ ’ਤੇ ਨਹੀਂ ਜਾਣਾ ਚਾਹੀਦਾ। ਜਿਨ੍ਹਾਂ ਹੋ ਸਕੇ ਆਪਣੇ ਘਰ ਵਿਚ ਬੈਠ ਕੇ ਹੀ ਆਪਣੇ ਲੋੜੀਂਦੇ ਕੰਮਾਂ ਨੂੰ ਨਿਪਟਾਉਣਾ ਚਾਹੀਦਾ ਹੈ। ਇਸ ਬੀਮਾਰੀ ਨੂੰ ਮਜ਼ਾਕ ਵਿਚ ਨਾ ਲੈ ਕੇ ਹਰ ਇਕ ਨਾਗਰਿਕ ਨੂੰ ਆਪਣੀ ਸਿਆਣਪ ਦਾ ਸਬੂਤ ਦਿੰਦੇ ਹੋਏ ਅੱਗੇ ਵੀ ਸਭ ਨੂੰ ਇਸ ਬੀਮਾਰੀ ਤੋਂ ਸੁਚੇਤ ਰਹਿਣ ਲਈ ਸਲਾਹ ਦੇਣੀ ਚਾਹੀਦੀ ਹੈ ਤਾਂ ਜੋ ਸਾਡਾ ਸੂਬਾ, ਸਾਡਾ ਦੇਸ਼ ਇਸ ਬੀਮਾਰੀ ਦੇ ਪ੍ਰਕੋਪ ਤੋਂ ਬਚ ਸਕੇ। 


author

rajwinder kaur

Content Editor

Related News