ਕੋਰੋਨਾ ਨੇ ਜ਼ਿਲ੍ਹਾ ਸੰਗਰੂਰ ’ਚ ਮੁੜ ਦਿੱਤੀ ਦਸਤਕ, ਦੋ ਔਰਤਾਂ ਪਾਜ਼ੇਟਿਵ

Thursday, Dec 22, 2022 - 09:09 PM (IST)

ਕੋਰੋਨਾ ਨੇ ਜ਼ਿਲ੍ਹਾ ਸੰਗਰੂਰ ’ਚ ਮੁੜ ਦਿੱਤੀ ਦਸਤਕ, ਦੋ ਔਰਤਾਂ ਪਾਜ਼ੇਟਿਵ

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪਿਛਲੇ ਇਕ ਮਹੀਨੇ ਤੋਂ ਵੱਧ ਸਮਾਂ ਪਹਿਲਾਂ ਸੰਗਰੂਰ ’ਚ ਕੋਰੋਨਾ ਦਾ ਇਕ ਮਰੀਜ਼ ਸਾਹਮਣੇ ਆਇਆ ਸੀ ਪਰ ਹੁਣ ਮੁੜ ਕੋਰੋਨਾ ਦੇ 2 ਮਰੀਜ਼ ਪਾਜ਼ੇਟਿਵ ਸਾਹਮਣੇ ਆਏ ਹਨ। ਇਸ ਸਬੰਧੀ ਡਾਕਟਰ ਉਪਾਸਨਾ ਬਿੰਦਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਹਤ ਬਲਾਕ ਭਵਾਨੀਗੜ੍ਹ ਵਿਖੇ ਪਿੰਡ ਘਰਾਚੋਂ ਦੀ ਇਕ ਔਰਤ ਅਤੇ ਸਿਹਤ ਬਲਾਕ ਮੂਣਕ ਅਧੀਨ ਪੈਂਦੇ ਪਿੰਡ ਡਸਕਾ ਵਿਖੇ ਇਕ ਔਰਤ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦੀ ਪੁਸ਼ਟੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਟੈਸਟਾਂ ਤੋਂ ਬਾਅਦ ਹੋਈ ਹੈ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ 17 ਨਵੰਬਰ 2022 ਤੋਂ ਬਾਅਦ ਇਹ ਕੋਰੋਨਾ ਦੇ ਕੇਸ ਪਾਜ਼ੇਟਿਵ ਪਾਏ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ, ਸਰਕਾਰੀ ਸਕੂਲਾਂ ਦੇ 60 ਪ੍ਰਿੰਸੀਪਲਾਂ ਨੂੰ ਭੇਜਿਆ ਜਾਵੇਗਾ ਸਿੰਗਾਪੁਰ


author

Manoj

Content Editor

Related News