ਏਅਰਪੋਰਟ ''ਤੇ 26 ਮੁਸਾਫਰਾਂ ਤੇ 5 ਸਟਾਫ ਮੈਂਬਰਾਂ ਦੇ ਲਏ ਕੋਰੋਨਾ ਸੈਂਪਲ

5/31/2020 1:15:08 AM

ਸਾਹਨੇਵਾਲ, (ਹਨੀ)— ਸਾਹਨੇਵਾਲ ਲੁਧਿਆਣਾ ਏਅਰੋਪਰਟ 'ਤੇ ਸ਼ਨੀਵਾਰ ਆਈ ਘਰੇਲੂ ਏਅਰ ਇੰਡੀਆ ਦੀ ਫਲਾਈਟ, ਜਿਸ 'ਚ ਦਿੱਲੀ ਤੋਂ ਲੁਧਿਆਣਾ ਲਈ 26 ਮੁਸਾਫਰ ਸਵਾਰ ਹੋ ਕੇ ਆਏ ਸਨ, ਦੇ ਕੋਰੋਨਾ ਦੇ ਸੈਂਪਲ ਲਏ ਗਏ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨੋਡਲ ਅਫਸਰ ਕੋਵਿਡ-19 ਡਾ. ਗੁਰਦੀਪ ਸਿੰਘ ਉਮੈਦਪੁਰ ਨੇ ਦੱਸਿਆ ਕਿ ਸ਼ਨੀਵਾਰ ਏਅਰ ਇੰਡੀਆ ਦੀ ਫਲਾਈਟ ਜਿਸ 'ਚ 26 ਵਿਅਕਤੀ ਸਫਰ ਕਰ ਕੇ ਦਿੱਲੀ ਤੋਂ ਸਾਹਨੇਵਾਲ ਲੁਧਿਆਣਾ ਏਅਰਪੋਰਟ 'ਤੇ ਆਏ ਅਤੇ 5 ਸਟਾਫ ਮੈਂਬਰਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ ਹਨ । ਜਿਨ੍ਹਾਂ ਦੇ ਸੈਂਪਲ ਪਟਿਆਲਾ ਲੈਬ ਵਿਖੇ ਭੇਜੇ ਗਏ ਹਨ । ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

KamalJeet Singh

Content Editor KamalJeet Singh