ਅਬੋਹਰ ’ਚ ਕੋਰੋਨਾ ਪਾਜ਼ੇਟਿਵ ਦੀ ਮੌਤ, ਮ੍ਰਿਤਕਾਂ ਦੀ ਸੰਖਿਆ 22 ਤੱਕ ਪਹੁੰਚੀ

12/03/2020 2:24:02 AM

ਅਬੋਹਰ, (ਰਹੇਜਾ, ਸੁਨੀਲ) –ਅਬੋਹਰ ਵਾਸੀ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ, ਜਿਸਦਾ ਅੰਤਿਮ ਸੰਸਕਾਰ ਸਿਹਤ ਵਿਭਾਗ ਦੇ ਅਧਿਕਾਰਿਆਂ ਦੀ ਗਾਈਡਲਾਈਨ ਮੁਤਾਬਕ ਸਮਾਜਸੇਵੀ ਸੰਸਥਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪ੍ਰਵੀਣ ਮਿੱਡਾ ਪੁੱਤਰ ਮਦਨ ਲਾਲ ਮਿੱਡਾ ਵਾਸੀ ਸਿਵਿਲ ਲਾਈਨ ਕਾਲੋਨੀ ਲੁਧਿਆਣਾ ਡੀ. ਐੱਮ. ਸੀ. ਲਿਜਾਇਆ ਗਿਆ ਸੀ, ਜਿਸਦੀ ਦੇ ਰਾਤ ਮੌਤ ਹੋ ਗਈ। ਲਾਸ਼ ਨੂੰ ਅੱਜ ਅਬੋਹਰ ਲਿਆ ਕੇ ਸਿਹਤ ਵਿਭਾਗ ਅਤੇ ਨਰ ਸੇਵਾ ਨਰਾਇਣ ਸੇਵਾ ਦੇ ਸਹਿਯੋਗ ਨਾਲ ਲਾਸ਼ ਦਾ ਮੁੱਖ ਸ਼ਿਵਪੂਰੀ ’ਚ ਆਂਤਿਮ ਸੰਸਕਾਰ ਕੀਤਾ ਗਿਆ।

ਇਸ ਮੌਕੇ ਰਾਜੂ ਚਰਾਇਆ, ਬਿੱਟੂ ਨਰੂਲਾ, ਸਿਹਤ ਵਿਭਾਗ ਦੇ ਭਰਤ ਸੇਠੀ, ਅਮਨਦੀਪ ਸਿੰਘ ਅਤੇ ਪਰਿਵਾਰ ਦੇ ਮੈਂਬਰ ਮੌਜੂਦ ਸਨ। ਗੌਰਤਲਬ ਹੈ ਕਿ ਅਬੋਹਰ ’ਚ ਹੁਣ ਤਕ ਕੋਰੋਨਾ ਨਾਲ 22 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਸਰਕਾਰ ਨੇ ਕੋਰੋਨਾ ਪਾਜ਼ੇਟਿਵ ਦੇ ਵੱਧਦੇ ਅਸਰ ਨੂੰ ਦੇਖਦੇ ਹੋਏ ਰਾਤ ਦੇ ਸਮੇਂ ਕਰਫਿਯੂ ਲਗਾ ਦਿੱਤਾ ਹੈ। ਇਸਦੇ ਇਲਾਵਾ ਮਾਸਕ ਨਾ ਪਹਿਨਣ ਵਾਲਿਆਂ ’ਤੇ ਜੁਰਮਾਨਾ ਵੀ 500 ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ। ਇਸਦੇ ਬਾਵਜੂਦ ਲੋਕ ਬੇਪ੍ਰਵਾਹ ਹੋ ਕੇ ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਦਰਕਿਨਾਰ ਕਰ ਕੌਤਾਹੀ ਵਰਤ ਰਹੇ ਹਨ।


Bharat Thapa

Content Editor

Related News