ਵਿਵਾਦਾਂ ''ਚ ਰਹੀ ਉਡਾਣ ਇੰਮੀਗ੍ਰੇਸ਼ਨ ਦੇ ਗੁਰਪ੍ਰੀਤ ਸਿੰਘ ਗ੍ਰਿਫ਼ਤਾਰ

Tuesday, Jun 14, 2022 - 08:05 PM (IST)

ਵਿਵਾਦਾਂ ''ਚ ਰਹੀ ਉਡਾਣ ਇੰਮੀਗ੍ਰੇਸ਼ਨ ਦੇ ਗੁਰਪ੍ਰੀਤ ਸਿੰਘ ਗ੍ਰਿਫ਼ਤਾਰ

ਪਟਿਆਲਾ (ਇੰਦਰਜੀਤ ਬਕਸ਼ੀ) : ਵਿਵਾਦਾਂ 'ਚ ਰਹੀ ਉਡਾਣ ਇੰਮੀਗ੍ਰੇਸ਼ਨ ਦੇ ਗੁਰਪ੍ਰੀਤ ਸਿੰਘ ਨੂੰ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਜੀ. ਐੱਸ. ਸਿਕੰਦ ਦੀ ਅਗਵਾਈ ਹੇਠ ਧੋਖਾਦੇਹੀ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਅੱਜ ਗੁਰਪ੍ਰੀਤ ਸਿੰਘ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਨੂੰ 4 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਾਣਕਾਰੀ ਦਿੰਦਿਆਂ ਇੰਸ. ਜੀ. ਐੱਸ. ਸਿਕੰਦ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਖ਼ਿਲਾਫ਼ ਪੰਜਾਬ ਅਤੇ ਹਰਿਆਣਾ 'ਚ ਧੋਖਾਦੇਹੀ ਦੇ 9 ਕੇਸ ਦਰਜ ਹਨ। ਇਨ੍ਹਾਂ ’ਚ 6 ਪੰਜਾਬ ਦੇ ਹੋਰ ਥਾਣਿਆਂ ਅਤੇ ਇਕ ਹਰਿਆਣਾ ਦੇ ਹਿਸਾਰ ’ਚ ਦਰਜ ਹੈ। ਇੰਸਪੈਕਟਰ ਸਿਕੰਦ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਖ਼ਿਲਾਫ਼ ਸਰਹੰਦ ਥਾਣੇ ’ਚ ਦਰਜ ਕੇਸ ’ਚ ਉਸ ਦੀ ਹਾਈਕੋਰਟ ਵੱਲੋਂ ਜ਼ਮਾਨਤ ਰੱਦ ਹੋ ਚੁੱਕੀ ਹੈ। ਪੰਜਾਬ ’ਚ ਦਰਜ ਕੇਸਾਂ ’ਚੋਂ 2 ਥਾਣਾ ਅਰਬਨ ਅਸਟੇਟ ’ਚ ਦਰਜ ਹਨ।

ਇਹ ਵੀ ਪੜ੍ਹੋ : ਮਹਿਲਾ ਕੈਦੀਆਂ ਲਈ ‘ਤਿਹਾੜ ਦੀ ਜੇਲ੍ਹ ਨੰ. 6’ ਬਣੀ ਅਸਲ ’ਚ ‘ਸੁਧਾਰ ਘਰ’

ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਖ਼ਿਲਾਫ਼ 200 ਤੋਂ ਵੱਧ ਸ਼ਿਕਾਇਤ ਪਹੁੰਚੀਆਂ ਹੋਈਆਂ ਹਨ। ਜਦੋਂ ਇਹ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਗ੍ਰਿਫ਼ਤਾਰ ਹੋ ਚੁੱਕਾ ਹੈ ਤਾਂ ਹੋਰ ਵੀ ਲੋਕ ਅੱਗੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਖ਼ਿਲਾਫ਼ ਜਿਹੜੇ ਕੇਸ ਦਰਜ ਹਨ ਤੇ ਜਿਹੜੀਆਂ ਸ਼ਿਕਾਇਤਾਂ ਪੁਲਸ ਕੋਲ ਪਹੁੰਚੀਆਂ ਹਨ, ਉਨ੍ਹਾਂ ’ਚ ਕਰੋੜਾਂ ਰੁਪਏ ਦੀ ਧੋਖਾਦੇਹੀ ਸਾਹਮਣੇ ਆ ਚੁੱਕੀ ਹੈ। ਉਹ ਵੱਖ-ਵੱਖ ਨਾਵਾਂ ’ਤੇ ਇੰਮੀਗ੍ਰੇਸ਼ਨ ਖੋਲ੍ਹ ਕੇ ਧੋਖਾਦੇਹੀ ਕਰਦਾ ਸੀ। ਇੰਸ. ਸਿਕੰਦ ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਗੁਰਪ੍ਰੀਤ ਸਿੰਘ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸੇ ਸਾਧੂ ਸਿੰਘ ਧਰਮਸੋਤ ਨੂੰ ਅਦਾਲਤ ਤੋਂ ਝਟਕਾ, ਵਧਿਆ ਰਿਮਾਂਡ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News