ਨਸ਼ੇ ਵਾਲੇ ਟੀਕਿਆਂ ਸਮੇਤ ਕਾਬੂ

07/22/2019 5:49:36 AM

ਸੰਗਰੂਰ, (ਵਿਵੇਕ ਸਿੰਧਵਾਨੀ, ਪ੍ਰਵੀਨ)- ਐੱਸ.ਟੀ.ਐੱਫ ਟੀਮ ਸੰਗਰੂਰ ਵੱਲੋਂ ਇਕ ਵਿਅਕਤੀ ਨੂੰ ਕਾਰ ਸਣੇ ਕਾਬੂ ਕਰ ਕੇ ਉਸ ਪਾਸੋਂ ਨਸ਼ੇ ਵਾਲੇ ਟੀਕੇ ਬਰਾਮਦ ਕੀਤੇ ਗਏ। ਇਸ ਸਬੰਧੀ ਇੰਸਪੈਕਟਰ ਰਵਿੰਦਰ ਭੱਲਾ ਇੰਚਾਰਜ ਸਪੈਸ਼ਲ ਟਾਸਕ ਫੋਰਸ ਸੰਗਰੂਰ ਨੇ ਦੱਸਿਆ ਕਿ ਲੇਡੀ/ਥਾਣੇਦਾਰ ਕੁਲਜੀਤ ਕੌਰ ਸਮੇਤ ਐੱਸ. ਟੀ. ਐੱਫ ਦੇ ਕਰਮਚਾਰੀਆਂ ਨਾਲ ਸ਼ਾਮਲ ਪੁਲਸ ਪਾਰਟੀ ਹੋ ਕੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ’ਚ ਦੋਹਲਾ ਫਾਟਕ ਧੂਰੀ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਦੈ ਸਿੰਘ ਵਾਸੀ ਗਡ਼ੀ ਉਜਾਲੇ ਖਾਨ ਥਾਣਾ ਸਦਰ ਗੋਹਾਣਾ ਜ਼ਿਲਾ ਸੋਨੀਪਤ (ਹਰਿਆਣਾ) ਜੋ ਨਸ਼ੀਲੇ ਟੀਕੇ ਵੇਚਣ ਦਾ ਧੰਦਾ ਕਰਦਾ ਹੈ, ਉਹ ਅੱਜ ਵੀ ਆਪਣੀ ਕਾਰ ਵਿਚ ਸਵਾਰ ਹੋ ਕੇ ਭਾਰੀ ਮਾਤਰਾ ਵਿਚ ਨਸ਼ੇ ਵਾਲੇ ਟੀਕੇ ਹਰਿਆਣਾ ਤੋਂ ਲੈ ਕੇ ਲਿੰਕ ਰੋਡਾਂ ਰਾਹੀਂ ਧੂਰੀ ਸਮੁੰਦਗਡ਼੍ਹ ਛੰਨਾਂ ਅਤੇ ਬਾਗਡ਼ੀਆ ਵਿਖੇ ਆਪਣੇ ਗਾਹਕਾਂ ਨੂੰ ਦੇਣ ਆ ਰਿਹਾ ਹੈ ਜੋ ਇਸ ਇਤਲਾਹ ’ਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਸਮੇਤ ਕ੍ਰਿਸ਼ਨ ਸਿੰਘ, ਹੌਲਦਾਰ ਵਿਕਰਮਜੀਤ ਸਿੰਘ, ਹੌਲਦਾਰ ਅਪਾਰ ਸਿੰਘ ਅਤੇ ਹੋਰ ਐੱਸ.ਟੀ.ਐੱਫ. ਦੇ ਕਰਮਚਾਰੀਆਂ ਨਾਲ ਮਾਨਵਾਲਾ ਫਾਟਕ ਧੂਰੀ ਵਿਖੇ ਨਾਕਾਬੰਦੀ ਦੌਰਾਨ ਪਿੰਡ ਮਾਨਵਾਲਾ ਸਾਈਡ ਵੱਲੋਂ ਆਉਂਦੀ ਉਕਤ ਕਾਰ ਦੀ ਤਲਾਸ਼ੀ ’ਤੇ ਕਾਰ ਦੀ ਡਿੱਕੀ ’ਚ ਰੱਖੇ ਗੱਤੇ ਦੇ ਡੱਬੇ ’ਚੋਂ ਕੁੱਲ ਨਸ਼ੇ ਵਾਲੇ 950 ਟੀਕੇ ਬਰਾਮਦ ਹੋਏ । ਦੋਸ਼ੀ ਨੂੰ ਸਮੇਤ ਕਾਰ ਮੌਕੇ ’ਤੇ ਗ੍ਰਿਫਤਾਰ ਕਰ ਕੇ ਥਾਣਾ ਐੱਸ.ਟੀ.ਐੱਫ. ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ । ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।


Bharat Thapa

Content Editor

Related News