ਲਾਹਣ, ਚਾਲੂ ਭੱਠੀਆਂ, ਸ਼ਰਾਬ ਤੇ ਨਸ਼ੇ ਵਾਲੇ ਪਾਊਡਰ ਸਮੇਤ ਕਾਬੂ

02/12/2020 10:44:25 PM

ਰਾਮਪੁਰਾ ਫੂਲ,(ਤਰਸੇਮ)- ਪੁਲਸ ਥਾਣਾ ਸਿਟੀ ਰਾਮਪੁਰਾ ਵੱਲੋਂ ਲਾਹਣ, ਚਾਲੂ ਭੱਠੀਆਂ, ਨਸ਼ੇ ਵਾਲੇ ਪਾਊਡਰ ਸਮੇਤ ਬਿਨਾਂ ਨੰਬਰੀ ਦੋ ਮੋਟਰਸਾਈਕਲ ਸਣੇ ਦੋਸ਼ੀਅਾਂ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਥਾਣੇ ਦੇ ਹੌਲਦਾਰ ਦਰਸ਼ਨ ਸਿੰਘ ਵੱਲੋਂ ਦੋਸ਼ੀ ਛਿੰਦਾ ਸਿੰਘ ਪੁੱਤਰ ਕਰਮ ਸਿੰਘ ਵਾਸੀ ਕਰਮਚੰਦ ਪੱਤੀ ਮਹਿਰਾਜ ਕੋਲੋਂ 40 ਲਿਟਰ ਲਾਹਣ ਅਤੇ ਚਾਲੂ ਭੱਠੀ ਬਰਾਮਦ ਕੀਤੀ ਗਈ ਪਰ ਉਕਤ ਦੋਸ਼ੀ ਫਰਾਰ ਹੋ ਗਿਆ। ਸਹਾਇਕ ਥਾਣੇਦਾਰ ਜਗਤਾਰ ਸਿੰਘ ਵੱਲੋਂ ਮੁਲਜ਼ਮ ਭਰਪੂਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਤੀ ਕਰਮਚੰਦ ਮਹਿਰਾਜ ਕੋੋਲੋਂ 12 ਬੋਤਲਾਂ ਸ਼ਰਾਬ ਸ਼ਹਿਨਾਈ ਹਰਿਆਣਾ ਮਾਰਕਾ ਬਰਾਮਦ ਕਰ ਕੇ ਮੌਕੇ ’ਤੇ ਹੀ ਉਸ ਨੂੰ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਥਾਣੇ ਦੇ ਐੱਸ. ਆਈ. ਪ੍ਰੇਮ ਕੁਮਾਰ ਵੱਲੋਂ ਮੁਲਜ਼ਮ ਬੰਟੀ ਪੁੱਤਰ ਲੇਟ ਮੇਘ ਰਾਜ ਵਾਸੀ ਗਾਂਧੀ ਨਗਰ ਮੰਡੀ ਰਾਮਪੁਰਾ ਨੂੰ 18 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਦੋ ਮੋਟਰਸਾਈਕਲ ਬਿਨਾਂ ਨੰਬਰੀ ਸਣੇ ਪਿੰਡ ਲਹਿਰਾ ਧੂਰਕੋਟ ਤੋਂ ਕਾਬੂ ਕੀਤਾ ਗਿਆ। ਉਕਤ ਦੋਸ਼ੀ ਥਾਣਾ ਹਵਾਲਾਤ ਬੰਦ ਹੈ। ਹੌਲਦਾਰ ਜਸਵਿੰਦਰ ਸਿੰਘ ਵੱਲੋਂ ਮੁਲਜ਼ਮ ਰੇਸ਼ਮ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕਰਮਚੰਦ ਪੱਤੀ ਮਹਿਰਾਜ ਕੋਲੋਂ 60 ਲਿਟਰ ਲਾਹਣ ਸਮੇਤ ਭੱਠੀ ਦਾ ਸਾਮਾਨ ਬਰਾਮਦ ਕੀਤਾ ਗਿਆ ਪਰ ਮੁਲਜ਼ਮ ਮੌਕੇ ’ਤੇ ਫਰਾਰ ਹੋ ਗਿਆ। ਪੁਲਸ ਥਾਣਾ ਸਿਟੀ ਵੱਲੋਂ ਉਕਤ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।


Bharat Thapa

Content Editor

Related News