ਹੈਰੋਇਨ ਸਮੇਤ 3 ਕਾਬੂ

11/13/2018 6:13:21 AM

ਕੋਟਕਪੂਰਾ,(ਨਰਿੰਦਰ, ਭਾਵਿਤ)- ਵੱਖ-ਵੱਖ ਥਾਈਂ ਪੁਲਸ ਨੇ ਹੈਰੋਇਨ ਸਣੇ 3 ਵਿਅਕਤੀਅਾਂ ਨੂੰ ਕਾਬੂ ਕੀਤਾ ਹੈ । ਥਾਣਾ ਸਦਰ ਪੁਲਸ ਕੋਟਕਪੂਰਾ ਦੇ ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਪੰਜਗਰਾਈਂ ਕਲਾਂ ਤੋਂ ਪਿੰਡ ਅੌਲਖ ਨੂੰ ਜਾ ਰਹੇ ਸਨ। ਇਸ ਦੌਰਾਨ ਜਦ 3:30 ਵਜੇ ਦੇ ਕਰੀਬ ਪੁਲਸ ਪਾਰਟੀ ਪੰਜਗਰਾਈਂ ਕਲਾਂ ਤੋਂ ਥੋਡ਼੍ਹਾ ਅੱਗੇ ਸੂਏ ਦੇ ਪੁੱਲ ਕੋਲ ਪੁੱਜੀ ਤਾਂ ਰਸਤੇ ਵਿਚ ਬੈਠੇ ਦੋ ਨੌਜਵਾਨ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਏ ਅਤੇ ਇਕ ਦਮ ਉੱਠ ਕੇ ਜਾਣ ਲੱਗੇ। ਇਨ੍ਹਾਂ ਨੂੰ ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਨੇ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਤਾਂ ਤਲਾਸ਼ੀ ਲੈਣ ’ਤੇ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਨੌਜਵਾਨਾਂ ਦੀ ਪਛਾਣ ਰਜੀਵ ਸਿੰਘ ਵਾਸੀ ਗਿੱਲ ਪੱਤੀ ਤੇ ਰਣਜੀਤ ਮਨੀ ਵਾਸੀ ਸੰਧੂ ਪੱਤੀ ਪੰਜਗਰਾਈਂ ਕਲਾਂ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ ਐੱਨ. ਡੀ. ਪੀ. ਐਸ. ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਗਈ।
 ਗਿੱਦਡ਼ਬਾਹਾ, (ਸੰਧਿਆ)-ਥਾਣਾ ਗਿੱਦਡ਼ਬਾਹਾ ਦੀ ਪੁਲਸ ਨੇ ਇਕ ਵਿਅਕਤੀ ਨੂੰ 5 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ।  ਏ. ਐੱਸ. ਆਈ. ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਪਿੰਡ ਗੁਰੂਸਰ ਤੋਂ ਬਾਹਰ ਵਾਰ ਖੇਤਾਂ ਵਿਚ ਬਣੇ ਇਕ ਘਰ ਦੇ ਕੋਲੋਂ ਲੰਘੇ ਲੱਗੇ ਤਾਂ ਇਸ ਸਮੇਂ ਘਰ ਦੇ ਗੇਟ ਵਿਚ ਖਡ਼੍ਹਾ ਇਕ ਮੋਨਾ ਵਿਅਕਤੀ ਪੁਲਸ ਦੀ ਗੱਡੀ ਨੂੰ ਵੇਖ ਕੇ ਉੱਥੋਂ ਦੌੜਨ ਲੱਗਾ। ਇਸ ਕਰ ਕੇ ਸ਼ੱਕ ਦੇ ਆਧਾਰ ’ਤੇ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਪਛਾਣ ਸੁਖਮੰਦਰ ਸਿੰਘ ਉਰਫ਼ ਮੰਦਰ ਪੁੱਤਰ ਦਲੀਪ ਸਿੰਘ ਵਾਸੀ ਗੁਰੂਸਰ ਵਜੋਂ ਹੋਈ ਹੈ। ਪੁਲਸ ਨੇ ਸੁਖਮੰਦਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।


Related News