ਕਾਂਗਰਸ ਦੇ ਹਲਕਾ ਇੰਚਾਰਜ ਅਤੇ ਜਰਨਲ ਸਕੱਤਰ ਨੇ ਸਮਰਥਕਾਂ ਨਾਲ ਚੁਕਿਆ ''ਝਾੜੂ''
Wednesday, Oct 27, 2021 - 07:32 PM (IST)
ਚੰਡੀਗੜ੍ਹ-ਸੱਤਾਧਾਰੀ ਕਾਂਗਰਸ ਨੂੰ ਝਟਕਾ ਦਿੰਦਿਆਂ ਲੁਧਿਆਣਾ ਦੇ ਕਾਂਗਰਸੀ ਦਿੱਗਜ ਆਗੂ ਅਸ਼ੋਕ ਪੱਪੀ ਪਰਾਸ਼ਰ (ਪੱਪੀ ਪਰਾਸ਼ਰ) ਵੱਡੀ ਗਿਣਤੀ 'ਚ ਸਰਮਥਕਾਂ ਨਾਲ ਆਮ ਆਦਮੀ ਪਾਰਟੀ (ਆਪ) ਪੰਜਾਬ 'ਚ ਸ਼ਾਮਲ ਹੋ ਗਏ। ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਤੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਵਿਧਾਇਕ ਜਰਨੈਲ ਸਿੰਘ, ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਸੂਬਾ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ 'ਚ ਕਾਂਗਰਸੀ ਆਗੂ ਨੂੰ ਰਸਮੀ ਤੌਰ ’ਤੇ ਪਾਰਟੀ 'ਚ ਸ਼ਾਮਲ ਕੀਤਾ।
ਇਸ ਮੌਕੇ ਪੰਜਾਬ ਤੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਅਸ਼ੋਕ ਪੱਪੀ ਪਰਾਸ਼ਰ ਦੇ ‘ਆਪ’ 'ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਜ਼ਰੂਰ ਮਿਲੇਗੀ, ਕਿਉਂਕਿ ਉਹ ਰਾਜਨੀਤੀ ਸਮੇਤ ਸਮਾਜਿਕ ਤੇ ਧਾਰਮਿਕ ਖੇਤਰਾਂ 'ਚ ਵੀ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸ਼ੋਕ ਪੱਪੀ ਪਰਾਸ਼ਰ ਲੁਧਿਆਣਾ 'ਚ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਸਮੇਤ ਹੋਰਨਾਂ ਅਹੁੱਦਿਆਂ ’ਤੇ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ 'ਚ ਕੋਰੋਨਾ ਲਗਭਗ ਖਾਤਮੇ 'ਤੇ : ਯੋਗੀ
ਅਸ਼ੋਕ ਪੱਪੀ ਪਰਾਸ਼ਰ ਸਮੇਤ ਉਨ੍ਹਾਂ ਦੇ ਭਰਾ ਅਤੇ ਲੁਧਿਆਣਾ ਦੇ ਸਾਬਕਾ ਕੌਂਸਲਰ ਰਾਕੇਸ਼ ਪਰਾਸ਼ਰ ਵੀ ‘ਆਪ’ 'ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਲੁਧਿਆਣਾ 'ਚ ਕਾਂਗਰਸ ਦੇ ਜਰਨਲ ਸਕੱਤਰ ਹਰਚਰਨ ਸਿੰਘ ਰਿੰਪੀ ਸਮੇਤ ਮੁਕੇਸ਼ ਨਾਇਰ, ਸੰਦੀਪ ਸ਼ਰਮਾ, ਦੀਪਕ ਸ਼ਰਮਾ, ਸੁਰੇਸ਼ ਪਰਾਸ਼ਰ, ਹਰਮਨ ਦਿਓਲ, ਸਾਜਨ ਸਲਾਰੀਆ, ਰਿਸ਼ਮ, ਦੀਪਕ ਅਤੇ ਮਹੇਸ਼ ਸਮੇਤ ਕਈ ਹੋਰ ਵਰਕਰਾਂ ਨੂੰ ਵੀ ਅਧਿਕਾਰਤ ਤੌਰ ’ਤੇ ‘ਆਪ’ 'ਚ ਸ਼ਾਮਲ ਕੀਤਾ ਗਿਆ।
ਆਪਣੇ ਸਮਰਥਕਾਂ ਨਾਲ ‘ਆਪ’ 'ਚ ਸ਼ਾਮਲ ਹੋਏ ਅਸ਼ੋਕ ਪੱਪੀ ਪਰਾਸ਼ਰ ਨੇ ਕਿਹਾ ਕਿ ਉਹ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਕਾਰਨ ਪਾਰਟੀ ’ਚ ਸ਼ਾਮਲ ਹੋਏ ਹਨ ਅਤੇ ‘ਆਪ’ ਦੀਆਂ ਨੀਤੀਆਂ ਦਾ ਝੰਡਾ ਪੂਰੇ ਪੰਜਾਬ ’ਚ ਬੁਲੰਦ ਕਰਨਗੇ। ਇਸ ਮੌਕੇ ’ਤੇ ਅਸ਼ੋਕ ਪੱਪੀ ਪਰਾਸ਼ਰ ਨੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਬੀਬੀ ਜਸਦੀਪ ਕੌਰ ਨੂੰ ਵਿਧਾਨ ਸਭਾ ਹਲਕਾ ਖੰਨਾ ਤੋਂ ਐਲਾਨਿਆ ਉਮੀਦਵਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।