ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸੁਵਿਧਾ ਬੰਦ ਕਰਨ ਦੇ ਮੁੱਦੇ ''ਤੇ ਕਾਂਗਰਸ-ਅਕਾਲੀ ਦਲ ਆਹਮੋ-ਸਾਹਮਣੇ

05/30/2020 1:24:06 AM

ਲੁਧਿਆਣਾ,(ਹਿਤੇਸ਼): ਪੰਜਾਬ ਵਿਚ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸੁਵਿਧਾ ਬੰਦ ਕਰਨ ਦੇ ਮੁੱਦੇ 'ਤੇ ਕਾਂਗਰਸ ਅਤੇ ਅਕਾਲੀ ਦਲ ਆਹਮਣੇ-ਸਾਹਮਣੇ ਹੋ ਗਏ ਹਨ। ਜਿਸ ਦੇ ਤਹਿਤ ਐੱਮ.ਪੀ ਰਵਨੀਤ ਬਿੱਟੂ ਨੇ ਕੇਂਦਰ 'ਤੇ ਠਿੱਕਰਾ ਫੋੜਦੇ ਹੋਏ ਸੁਖਬੀਰ ਅਤੇ ਹਰਸਿਮਰਤ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਕਾਲੀ ਦਲ ਨੇ ਕਾਂਗਰਸ 'ਤੇ ਕਿਸਾਨਾਂ ਦੇ ਪ੍ਰਤੀ ਬਣਦੀ ਜਿੰਮੇਵਾਰੀ ਤੋਂ ਭੱਜਣ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿਚ ਸੁਖਬੀਰ ਬਾਦਲ ਨੇ ਬੁੱਧਵਾਰ ਨੂੰ ਹੋਈ ਕੈਬਿਨਟ ਮੀਟਿੰਗ ਦੇ ਦੌਰਾਨ ਕਿਸਾਨਾਂ ਨੂੰ ਮਿਲ ਰਹੀ ਮੁਫਤ ਬਿਜਲੀ ਦੀ ਸੁਵਿਧਾ ਬੰਦ ਕਰਨ ਸਬੰਧੀ ਪ੍ਰਸਤਾਵ ਪਾਸ ਕਰਨ ਨੂੰ ਲੈ ਕੇ ਇਤਰਾਜ ਜਤਾਇਆ ਸੀ। ਉਨ੍ਹਾਂ ਨੇ ਸਰਕਾਰ ਵਲੋਂ ਕੀਤੀ ਗਈ ਕਿਸਾਨਾਂ ਨੂੰ ਕੈਸ਼ ਬੈਕ ਦੇਣ ਦੀ ਪੇਸ਼ਕਸ਼ ਨੂੰ ਨਾ ਮਨਜ਼ੂਰ ਕਰਦੇ ਹੋਏ ਇਹ ਸੁਵਿਧਾ ਬਹਾਲ ਕਰਵਾਉਣ ਦੇ ਲਈ ਅਕਾਲੀ ਦਲ ਵਲੋਂ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸ 'ਤੇ ਪਲਟਵਾਰ ਕਰਦੇ ਹੋਏ ਐੱਮ.ਪੀ ਬਿੱਟੂ ਨੇ ਟਵਿਟਰ 'ਤੇ ਹਰਸਿਮਰਤ ਨੂੰ ਨਿਸ਼ਾਨਾ ਬਣਾਇਆ ਕਿ ਜਿਸ ਸਰਕਾਰ ਵਿਚ ਉਹ ਮੰਤਰੀ ਹਨ। ਉਸੇ ਕੇਂਦਰ ਨੇ ਵਿੱਤੀ ਮੱਦਦ ਦੇਣ ਦੇ ਲਈ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸੁਵਿਧਾ ਬੰਦ ਕਰਨ ਦੀ ਸ਼ਰਤ ਲਗਾਈ ਹੈ ਪਰ ਇਸ ਨੂੰ ਲੈ ਕੇ ਅਕਾਲੀ ਦਲ ਵਲੋਂ ਮੋਦੀ ਸਰਕਾਰ ਦੀ ਨਿੰਦਾ ਨਹੀਂ ਕੀਤੀ ਗਈ ਅਤੇ ਨਾ ਹੀ ਇਹ ਸ਼ਰਤ ਵਾਪਸ ਲੈਣ ਦੇ ਲਈ ਦਬਾਅ ਬਣਾਇਆ ਗਿਆ ਹੈ। ਇਸ ਨਾਲ ਕੁਝ ਦੇਰ ਬਾਅਦ ਟਵਿਟਰ ਦੇ ਜਰੀਏ ਹੀ ਅਕਾਲੀ ਦਲ ਦਾ ਜਵਾਬ ਵੀ ਆ ਗਿਆ। ਜਿਸ ਵਿਚ ਕਿਹਾ ਗਿਆ ਹੈ ਕਿ ਕੇਂਦਰ 'ਤੇ ਦੋਸ਼ ਲਗਾ ਕਾਂਗਰਸ ਕਿਸਾਨਾਂ ਦੇ ਪ੍ਰਤੀ ਬਣਦੀ ਜਿੰਮੇਵਾਰੀ ਤੋਂ ਨਹੀਂ ਭੱਜ ਸਕਦੀ ਹੈ। ਅਕਾਲੀ ਦਲ ਨੇ ਕਾਂਗਰਸ ਨੂੰ ਸ਼ਰਾਬ ਸਮੱਗਲਿੰਗ ਦੀ ਵਜਾ ਨਾਲ ਹੋਏ 56000 ਕਰੋੜ ਦੇ ਨੁਕਸਾਨ ਦੀ ਯਾਦ ਦਿਵਾਉਂਦੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸੁਵਿਧਾ ਜਾਰੀ ਰੱਖਣ ਦੇ ਲਈ ਉਨਾਂ ਦੀ ਪਾਰਟੀ ਕਿਸੇ ਵੀ ਹੱਦ ਤੱਕ ਸੰਘਰਸ਼ ਕਰੇਗੀ।

 


Deepak Kumar

Content Editor

Related News