ਠੰਡ ਨਾਲ ਵਿਅਕਤੀ ਦੀ ਮੌਤ!
Saturday, Jan 19, 2019 - 06:24 AM (IST)
ਪਟਿਆਲਾ/ਬਾਰਨ, (ਇੰਦਰ)- ਜ਼ਬਰਦਸਤ ਪੈ ਰਹੀ ਠੰਡ ਨੇ ਜਿੱਥੇ ਸਵੇਰ-ਸ਼ਾਮ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਕਰ ਦਿੱਤਾ ਹੈ, ਉਥੇ ਸਡ਼ਕਾਂ ਕੰਢੇ ਰਹਿ ਰਹੇ ਬੇਘਰੇ ਲੋਕਾਂ ਲਈ ਜਾਨ ਦਾ ਖੌਅ ਬਣੀ ਹੋਈ ਹੈ। ਬੀਤੀ ਰਾਤ ਰੇਲਵੇ ਰੋਡ ਨੇਡ਼ੇ ਸੈਨਿਕ ਭਲਾਈ ਦਫ਼ਤਰ ਪਟਿਆਲਾ ਦੇ ਸਾਹਮਣੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਉਸ ਦੀ ਮੌਤ ਠੰਡ ਲੱਗਣ ਕਾਰਨ ਹੋਈ ਜਾਪਦੀ ਹੈ। ਪੁਲਸ ਮੁਤਾਬਕ ਮ੍ਰਿਤਕ ਦੀ ਉਮਰ 30 ਸਾਲ ਦੇ ਕਰੀਬ ਹੈ। ਥਾਣਾ ਅਨਾਜ ਮੰਡੀ ਦੇ ਸਬ-ਇਸਪੈਕਟਰ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਪ੍ਰਵਾਸੀ ਜਾਪਦਾ ਹੈ। ਉਸ ਦੀ ਸ਼ਨਾਖਤ ਨਹੀਂ ਹੋ ਸਕੀ। ਲਾਸ਼ ਨੂੰ ਪਛਾਣ ਲਈ ਡੈੱਡ ਹਾਊਸ ਰਾਜਿੰਦਰਾ ਹਸਪਤਾਲ ਵਿਖੇ ਰੱਖਿਆ ਗਿਆ ਹੈ।
