ਠੰਡ ਨੇ ਸੁਲਝਾਇਆ ਚੋਰੀ ਦਾ ਮਾਮਲਾ! ਅੱਗ ਸੇਕ ਰਹੇ ਵਿਅਕਤੀ ਦੀ ਉਂਗਲ ''ਚੋਂ ਪਛਾਣੀ ਗਈ ਮੁੰਦਰੀ

Thursday, Jan 25, 2024 - 04:24 AM (IST)

ਠੰਡ ਨੇ ਸੁਲਝਾਇਆ ਚੋਰੀ ਦਾ ਮਾਮਲਾ! ਅੱਗ ਸੇਕ ਰਹੇ ਵਿਅਕਤੀ ਦੀ ਉਂਗਲ ''ਚੋਂ ਪਛਾਣੀ ਗਈ ਮੁੰਦਰੀ

ਸਿੱਧਵਾਂ ਬੇਟ (ਚਾਹਲ)- 6 ਮਹੀਨੇ ਪਹਿਲਾਂ ਘਰ 'ਚ ਹੋਈ ਚੋਰੀ ਦਾ ਮਾਮਲਾ ਚੋਰ ਦੇ ਕਾਬੂ ਆ ਜਾਣ ਉਪਰੰਤ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦਰਸ਼ਨ ਸਿੰਘ ਵਾਸੀ ਕੋਟਓਮਰਾ ਨੇ ਦੱਸਿਆ ਕਿ 28 ਜੁਲਾਈ 2023 ਨੂੰ ਉਸ ਦੇ ਘਰ ’ਚੋਂ ਕਿਸੇ ਅਣਪਛਾਤੇ ਵਿਅਕਤੀ ਨੇ ਸੋਨੇ ਦਾ ਇਕ ਹਾਰ, ਟਾਪਸ, ਚਾਰ ਮੁੰਦਰੀਆਂ, ਇਕ ਟਿੱਕਾ, ਦੋ ਲਾਕਟ ਕੁੱਲ ਵਜ਼ਨੀ 6 ਤੋਲੇ ਸੋਨਾ ਚੋਰੀ ਕਰ ਲਿਆ ਸੀ, ਜਿਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ, ਪਰ ਪੁਲਸ ਨੇ ਉਸ ਸਮੇਂ ਚੋਰੀ ਦਾ ਕੋਈ ਮਾਮਲਾ ਵੀ ਦਰਜ ਨਹੀਂ ਕੀਤਾ ਤੇ ਉਹ ਆਪਣੇ ਪੱਧਰ ’ਤੇ ਚੋਰ ਦੀ ਤਲਾਸ਼ ਕਰਦਾ ਰਿਹਾ।

ਇਹ ਵੀ ਪੜ੍ਹੋ- ਭੈਣ ਕਰਦੀ ਸੀ ਮੁਸਲਮਾਨ ਮੁੰਡੇ ਨੂੰ ਪਿਆਰ, ਗੁੱਸੇ 'ਚ ਆਏ ਭਰਾ ਨੇ ਭੈਣ ਤੇ ਮਾਂ ਨੂੰ ਨਦੀ 'ਚ ਸੁੱਟਿਆ, ਦੋਵਾਂ ਦੀ ਹੋਈ ਮੌਤ

ਪੀੜਤ ਨੇ ਦੱਸਿਆ ਕਿ ਉਹ ਠੰਡ ਕਾਰਨ ਪਿੰਡ ਵਿਚ ਬਾਲੀ ਹੋਈ ਧੂਣੀ ਸੇਕਣ ਚਲਾ ਗਿਆ। ਇਸ ਦੌਰਾਨ ਪਿੰਡ ਦਾ ਹੀ ਇਕ ਵਿਅਕਤੀ ਜਗਦੀਸ਼ ਸਿੰਘ ਉਰਫ਼ ਮਟਰੀ ਅੱਗ ਸੇਕ ਰਿਹਾ ਸੀ ਜਿਸ ਦੇ ਹੱਥ ਦੀ ਉਂਗਲ ਵਿਚ ਉਸ ਦੀ ਚੋਰੀ ਹੋਈ ਸੋਨੇ ਦੀ ਮੁੰਦਰੀ ਪਾਈ ਹੋਈ ਸੀ, ਜਿਸ ਨੂੰ ਉਸ ਨੇ ਪਛਾਣ ਲਿਆ ਕਿ ਇਹ ਉਹ ਮੁੰਦਰੀ ਹੈ ਜੋ 6 ਮਹੀਨੇ ਪਹਿਲਾਂ ਉਸ ਦੇ ਘਰੋਂ ਚੋਰੀ ਹੋਈ ਸੀ। ਇਸ ਦੀ ਸੂਚਨਾ ਦਰਸ਼ਨ ਸਿੰਘ ਵਲੋਂ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਕਥਿਤ ਦੋਸ਼ੀ ਖਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਅਮੀਰ ਹੋਣ ਦੇ ਚੱਕਰ 'ਚ ਮਜ਼ਦੂਰੀ ਛੱਡ ਕਰਨ ਲੱਗੇ ਨਸ਼ਾ ਤਸਕਰੀ, STF ਨੇ ਹੈਰੋਇਨ ਸਣੇ 3 ਦੋਸਤ ਕੀਤੇ ਕਾਬੂ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News