'ਸਵੱਛ ਭਾਰਤ ਮੁਹਿੰਮ' ਦੀ ਲਹਿਰ ਮੁੱਖ ਸਬਜ਼ੀ ਮੰਡੀ ਵਿਚੋਂ ਖੰਭ ਲਾ ਕੇ ਉਡ ਗਈ
Monday, Jul 20, 2020 - 03:13 PM (IST)
ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)- ਭਾਵੇਂ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਸਵੱਛ ਭਾਰਤ ਮੁਹਿੰਮ ਲਹਿਰ ਪਿਛਲੇ ਸਮੇਂ ਦੌਰਾਨ ਚਲਾਈ ਗਈ ਸੀ। ਪਰ ਹੁਣ ਇਹ ਲਹਿਰ ਬਹੁਤ ਮੱਧਮ ਪੈ ਚੁੱਕੀ ਹੈ ਅਤੇ ਕਈ ਥਾਵਾਂ 'ਤੇ ਵਾਤਾਵਰਨ ਸ਼ੁੱਧ ਨਹੀ ਰਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛੋਹ ਪ੍ਰਾਪਤ ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਸਬਜ਼ੀ ਮੰਡੀ, ਜੋ ਨਵੀਂ ਦਾਣਾ ਮੰਡੀ ਦੇ ਪਿਛਲੇ ਪਾਸੇ ਹੈ, ਵਿਖੇ ਸਵੱਛ ਭਾਰਤ ਮੁਹਿੰਮ ਦੀ ਲਹਿਰ ਇੰਝ ਲੱਗਦਾ ਹੈ ਜਿਵੇਂ ਖੰਭ ਲਾ ਕੇ ਉਡ ਗਈ ਹੋਵੇ।
ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ
ਜ਼ਿਕਰਯੋਗ ਹੈ ਕਿ ਸਵੇਰੇ 4 ਵਜੇ ਤੋਂ ਲੈ ਕੇ ਕਰੀਬ 9 ਵਜੇ ਤੱਕ ਉਕਤ ਸਬਜ਼ੀ ਮੰਡੀ ਵਿਚ ਸਬਜ਼ੀਆਂ ਲੈਣ ਆਏ ਲੋਕਾਂ ਅਤੇ ਸਬਜ਼ੀਆਂ ਵੇਚਣ ਵਾਲੇ ਲੋਕਾਂ ਦੀ ਖੂਬ ਭੀੜ ਜੁੜੀ ਰਹਿੰਦੀ ਹੈ। ਪਰ ਜੇਕਰ ਵੇਖਿਆ ਜਾਵੇ ਤਾਂ ਜੋ ਸਾਫ਼-ਸਫ਼ਾਈ ਇਸ ਮੰਡੀ ਵਿਚ ਹੋਣੀ ਚਾਹੀਦੀ ਹੈ ਉਨੀ ਸਾਫ਼-ਸਫ਼ਾਈ ਇਥੇ ਨਹੀਂ। ਜਿਸ ਕਰਕੇ ਲੋਕਾਂ ਨੂੰ ਬੀਮਾਰੀਆਂ ਲੱਗਣ ਦਾ ਖਤਰਾ ਹੋ ਸਕਦਾ ਹੈ। ਇਕ ਪਾਸੇ ਸਰਕਾਰ ਅਤੇ ਸਿਹਤ ਵਿਭਾਗ ਇਹ ਕਹਿ ਰਿਹਾ ਹੈ ਕਿ ਸਾਫ਼-ਸੁਥਰੀਆਂ ਸਬਜ਼ੀਆਂ ਅਤੇ ਫਲ ਹੀ ਖਾਓ। ਪਰ ਦੂਜੇ ਪਾਸੇ, ਜਿੱਥੇ ਇਹ ਸਬਜ਼ੀਆਂ ਅਤੇ ਫਲ ਵੇਚੇ ਜਾ ਰਹੇ ਹਨ, ਉਥੇ ਸਾਫ਼-ਸਫ਼ਾਈ ਨਹੀਂ ਹੈ। ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।
ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ
ਦਾਣਾ ਮੰਡੀ ਵਿਚ ਨਜਾਇਜ਼ ਕਬਜ਼ਿਆਂ ਦੀ ਭਰਮਾਰ
ਦੂਜੇ ਪਾਸੇ ਮੁੱਖ ਦਾਣਾ ਮੰਡੀ ਵਿਚ ਨਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾ ਤੋਂ ਅੱਗੇ ਸਰਕਾਰੀ ਥਾਂ ਵਿਚ ਹੀ ਸਮਾਨ ਸੁੱਟ ਕੇ ਕਬਜ਼ੇ ਕੀਤੇ ਹੋਏ ਹਨ। ਭਾਵੇਂ ਮਾਰਕੀਟ ਕਮੇਟੀ ਦੇ ਉਚ ਅਧਿਕਾਰੀ ਇਹ ਦਾਅਵਾ ਕਰ ਰਹੇ ਹਨ ਕਿ ਨਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਨੋਟਿਸ ਕੱਢੇ ਹੋਏ ਹਨ। ਪਰ ਇਸ ਦੇ ਬਾਵਜੂਦ ਅਜੇ ਤੱਕ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਨਹੀਂ ਛੱਡੇ ਗਏ।
ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ
ਪ੍ਰਸ਼ਾਸ਼ਨ ਓਵਰਲੋਡ ਵਾਹਨਾਂ ਵਾਲਿਆਂ ਨੂੰ ਨਹੀਂ ਰੋਕ ਰਿਹਾ
ਭਾਵੇਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੜਕਾਂ ਉਪਰ ਓਵਰਲੋਡ ਚਲਾਉਣ ਵਾਲਿਆਂ 'ਤੇ ਸਖਤ ਮਨਾਹੀ ਹੈ ਪਰ ਫਿਰ ਵੀ ਇਸ ਖੇਤਰ ਵਿਚ ਕੁਝ ਲੋਕ ਓਵਰਲੋਡ ਵਾਹਨ ਸੜਕਾਂ 'ਤੇ ਤੋਰੀ ਫਿਰਦੇ ਹਨ। ਜਿਸ ਕਰਕੇ ਜਿੱਥੇ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ, ਉਥੇ ਹਾਦਸਾ ਵਾਪਰਨ ਦਾ ਵੀ ਖਤਰਾ ਹੈ। ਜ਼ਿਕਰਯੋਗ ਹੈ ਕਿ ਓਵਰਲੋਡ ਵਾਹਨਾਂ ਵਾਲਿਆਂ ਖਿਲਾਫ਼ ਪ੍ਰਸ਼ਾਸਨ ਬਣਦੀ ਕਾਰਵਾਈ ਨਹੀਂ ਕਰ ਰਿਹਾ।
30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ