ਸ਼ਹਿਰ ਵਾਸੀਆਂ ਨੇ ਕੀਤੀ ਸਟੇਡੀਅਮ ਨੂੰ ਆਧੁਨਿਕ ਕਰਨ ਤੇ ਪਾਰਕ ਦੇ ਨਿਰਮਾਣ ਦੀ ਮੰਗ

Sunday, Sep 15, 2019 - 10:37 PM (IST)

ਸ਼ਹਿਰ ਵਾਸੀਆਂ ਨੇ ਕੀਤੀ ਸਟੇਡੀਅਮ ਨੂੰ ਆਧੁਨਿਕ ਕਰਨ ਤੇ ਪਾਰਕ ਦੇ ਨਿਰਮਾਣ ਦੀ ਮੰਗ

ਬੁਢਲਾਡਾ (ਮਨਜੀਤ)- ਸਥਾਨਕ ਸ਼ਹਿਰ ਦੇ ਸਬ-ਡਵੀਜਨ ਪੱਧਰ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਦੀ ਸਾਂਭ-ਸੰਭਾਲ ਲਈ ਪਿਛਲੇ ਦਿਨੀਂ ਕਮੇਟੀ ਦਾ ਗਠਨ ਕੀਤਾ। ਕਮੇਟੀ ਦੇ ਆਗੂਆਂ ਵੱਲੋਂ ਸਟੇਡੀਅਮ 'ਚ ਘਾਹ-ਫੂਸ ਪੁੱਟ ਕੇ ਸਟੇਡੀਅਮ ਦੀ ਸਫਾਈ ਕੀਤੀ ਗਈ। ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਲਈ ਪੌਦੇ ਲਗਾਏ ਗਏ ਅਤੇ ਲੱਗੇ ਪੌਦਿਆਂ ਦੀ ਦੇਖ ਭਾਲ ਕੀਤੀ ਗਈ। ਗਠਿਤ ਕਮੇਟੀ ਦੇ ਪ੍ਰਧਾਨ ਪ੍ਰਵੀਨ ਕੁਮਾਰ ਗੁੜੱਦੀ ਵਾਲੇ ਅਤੇ ਬੈਂਕ ਮੈਨੇਜਰ ਬਚਿੱਤਰ ਸਿੰਘ ਨੇ ਦੱਸਿਆ ਕਿ ਸਟੇਡੀਅਮ ਦੀ ਪੂਰਨ ਦੇਖਭਾਲ ਲਈ ਜੋ ਆਪਣੇ ਤੌਰ ਤੇ ਕਮੇਟੀ ਫੰਡ ਇੱਕਠਾ ਕਰਕੇ ਇਸ ਦੀ ਆਰਜੀ ਤੌਰ ਤੇ ਦੇਖਭਾਲ ਕਰ ਰਹੀ ਹੈ। ਇਸ ਸਟੇਡੀਅਮ 'ਚ ਸਥਾਨਕ ਸ਼ਹਿਰ ਦੇ ਖਿਡਾਰੀਆਂ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ 'ਚ ਲੋਕ ਸੈਰ ਕਰਦੇ ਹਨ ਅਤੇ ਖਿਡਾਰੀ ਆਪਣੀ ਤੰਦਰੁਸਤੀ ਲਈ ਸਵੇਰੇ ਸ਼ਾਮ ਤਿਆਰੀ ਕਰਦੇ ਹਨ। ਪਰ ਸਟੇਡੀਅਮ 'ਚ ਕੋਈ ਵੀ ਸਹੂਲਤ ਨਹੀਂ ਹੈ। ਉਨ੍ਹਾਂ ਜਿਲ੍ਹਾ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਸਟੇਡੀਅਮ 'ਚ ਜਿਮ ਰੂਮ, ਪੀਣ ਵਾਲੇ ਪਾਣੀ ਲਈ ਆਰ.ਓ ਲਗਾਇਆ ਜਾਵੇ, ਦਰਸ਼ਕਾਂ ਦੇ ਬੈਠਣ ਲਈ ਪੌੜੀਆਂ ਦਾ ਇੰਤਜਾਮ ਕੀਤਾ ਜਾਵੇ, ਪੱਕੇ ਤੌਰ ਤੇ ਦੇਖਭਾਲ ਲਈ ਮਾਲੀ, ਚੋਂਕੀਦਾਰ ਅਤੇ ਪੁਖਤਾ ਕੋਚਾਂ ਦਾ ਇੰਤਜਾਮ ਕੀਤਾ ਜਾਵੇ ਅਤੇ ਸ਼ਹਿਰ 'ਚ ਪਾਰਕਾਂ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਖਿਡਾਰੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਸਹੂਲਤਾਂ ਪ੍ਰਦਾਨ ਹੋ ਸਕਣ। ਇਸ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਉਹ ਇਸ ਸਟੇਡੀਅਮ ਤੇ ਪਾਰਕ ਸੰਬੰਧੀ ਜਲਦੀ ਹੀ ਐੱਸ.ਡੀ.ਐੱਮ ਤੋਂ ਰਿਪੋਰਟ ਲੈ ਕੇ ਸਰਕਾਰ ਨੂੰ ਭੇਜਣਗੇ। ਇਸ ਮੌਕੇ ਮੰਗ ਕਰਨ ਵਾਲਿਆਂ ਮੇਘਰਾਜ ਨੰਦਗੜ੍ਹੀਆ, ਸਤਵੀਰ ਸਿੰਘ ਬਰ੍ਹੇਂ, ਅਮ੍ਰਿਤਪਾਲ ਸਿੰਘ ਮਸੌਣ, ਬੋਬੀ ਆੜ੍ਹਤੀਆ, ਮਾ: ਸਤਨਾਮ ਸਿੰਘ ਸੱਤਾ, ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਮੇਸ਼ੀ ਆੜ੍ਹਤੀਆ, ਐਡਵੋਕੇਟ ਅਮਰਿੰਦਰ ਸਿੰਘ, ਮਾ: ਮਹਿੰਦਰਪਾਲ ਵੀ ਹਾਜਰ ਸਨ।


author

Bharat Thapa

Content Editor

Related News