ਸ਼ਹਿਰ ਨਿਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਲਈ ਨਗਰ ਕੌਂਸਲ ਨੇ ਕੀਤੀ ਨਿਵੇਕਲੀ ਪਹਿਲ
Tuesday, May 12, 2020 - 11:04 AM (IST)

ਧਰਮਕੋਟ(ਸਤੀਸ਼) - ਨਗਰ ਕੌਂਸਲ ਧਰਮਕੋਟ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਦੀ ਅਗਵਾਈ ਵਿਚ ਜਿੱਥੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿਚ ਲੱਗੇ ਕਰਫਿਊ ਦੌਰਾਨ ਸ਼ਹਿਰ ਨਿਵਾਸੀਆਂ ਨੂੰ ਕੋਰੋਨਾ ਵਾਇਰਸ ਜਿਹੀ ਮਹਾਂਮਾਰੀ ਦੇ ਚੱਲਦਿਆਂ ਇਸ ਤੋਂ ਬਚਾਉਣ ਲਈ ਵੱਖ ਵੱਖ ਉਪਰਾਲੇ ਕਰ ਰਹੀ ਹੈ ਉਥੇ ਨਗਰ ਕੌਂਸਲ ਵੱਲੋਂ ਸਮੁੱਚੇ ਸ਼ਹਿਰ ਨੂੰ ਸੈਨੇਟਾਈਜ਼ ਕੀਤਾ ਜਾ ਚੁੱਕਾ ਹੈ ਅਤੇ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਹੈਂਡਵਾਸ਼ ਅਤੇ ਪਾਣੀ ਦੀਆਂ ਟੈਂਕੀਆਂ ਹਰ ਐਂਟਰੀ ਪੁਆਇੰਟ ਤੇ ਰਖਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਥਾਂ-ਥਾਂ ਤੇ ਸੈਨੀਟਾਈਜ਼ਰ ਵਾਲੇ ਸਟੈਂਡ ਰਖਵਾਏ ਗਏ ਹਨ। ਉਥੇ ਹੀ ਅੱਜ ਨਗਰ ਕੌਾਸਲ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਲਈ ਸ਼ਹਿਰ ਦੀਆਂ ਸਮੁੱਚੀਆਂ ਦੁਕਾਨਾਂ 'ਤੇ ਸੈਨੀਟਾਈਜ਼ਰ ਦੀਆਂ ਬੋਤਲਾਂ ਮੁਫ਼ਤ ਵੰਡੀਆਂ ਗਈਆਂ। ਇਸ ਮੌਕੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਨਗਰ ਕੌਂਸਲ ਦਾ ਮੁੱਖ ਮਕਸਦ ਸ਼ਹਿਰ ਨੂੰ ਕਰੋਨਾ ਜਿਹੀ ਮਹਾਂਮਾਰੀ ਤੋਂ ਬਚਾਉਣਾ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੌਂਸਲ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਸੈਨੀਟਾਈਜ਼ਰ ਨਾਲ ਆਪਣੇ ਅਤੇ ਗਾਹਕਾਂ ਦੇ ਹੱਥ ਸੈਨੀਟਾਈਜ਼ ਕਰਨ ਅਤੇ ਮਾਸਕ ਦੀ ਵਰਤੋਂ ਕਰਨ, ਸੋਸ਼ਲ ਡਿਸਟੈਂਸ ਬਣਾਈ ਰੱਖਣ। ਇਸ ਤੋਂ ਇਲਾਵਾ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ 'ਤੇ ਜ਼ਿਆਦਾ ਇਕੱਠ ਨਾ ਹੋਣ ਦੇਣ। ਨਗਰ ਕੌਂਸਲ ਬਿਪਤਾ ਦੀ ਇਸ ਘੜੀ ਵਿਚ ਸ਼ਹਿਰ ਨਿਵਾਸੀਆਂ ਦੇ ਨਾਲ ਖੜ੍ਹੀ ਹੈ। ਸ਼ਹਿਰ ਨਿਵਾਸੀਆਂ ਵੱਲੋਂ ਜਿੱਥੇ ਪਹਿਲਾਂ ਨਗਰ ਕੌਂਸਲ ਦਾ ਵੱਡਾ ਸਹਿਯੋਗ ਦੇ ਕੇ ਸ਼ਹਿਰ ਵਿਚ ਕਰੋਨਾ ਵਾਇਸ ਦੀ ਬਿਮਾਰੀ ਨੂੰ ਮਾਤ ਦਿੱਤੀ ਗਈ ਹੈ ਉੱਥੇ ਹੀ ਹੁਣ ਵੀ ਲੋਕ ਨਗਰ ਕੌਂਸਲ ਦਾ ਸਹਿਯੋਗ ਦੇਣ 'ਤੇ ਨਗਰ ਕੌਂਸਲ ਸ਼ਹਿਰ ਨਿਵਾਸੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਏਗੀ। ਇਸ ਮੌਕੇ 'ਤੇ ਉਨ੍ਹਾਂ ਨਾਲ ਬਲਰਾਜ ਕਲਸੀ ਮੀਤ ਪ੍ਰਧਾਨ ਨਗਰ ਕੌਾਸਲ , ਗੁਰਮੀਤ ਮਖੀਜਾ ,ਮਨਜੀਤ ਸਿੰਘ ਸਭਰਾਂ ,ਨਿਰਮਲ ਸਿੰਘ ਸਿੱਧੂ, ਗੁਰਪਿੰਦਰ ਸਿੰਘ ਚਾਹਲ, ਸਚਿਨ ਟੰਡਨ, ਸੁਖਦੇਵ ਸਿੰਘ ਸ਼ੇਰਾ ,ਚਮਕੌਰ ਸਿੰਘ ,ਕਿਸ਼ਨ ਹਾਂਸ ,ਅਮਰਜੀਤ ਸਿੰਘ ਬੀਰਾ ,ਸੁਖਬੀਰ ਸਿੰਘ ਸੁੱਖਾ, ਸਾਰੇ ਕੌਾਸਲਰ ਧਰਮਕੋਟ ਅਤੇ ਨਗਰ ਕੌਾਸਲ ਦਾ ਸਟਾਫ਼ ਹਾਜ਼ਰ ਸਨ।