ਚਾਈਨਾ ਡੋਰ ਲੋਕਾਂ ਲਈ ਬਣੀ ਸਿਰਦਰਦੀ

Thursday, Jan 17, 2019 - 11:42 PM (IST)

ਚਾਈਨਾ ਡੋਰ ਲੋਕਾਂ ਲਈ ਬਣੀ ਸਿਰਦਰਦੀ

ਕਿਸ਼ਨਪੁਰਾ ਕਲਾਂ, (ਹੀਰੋ)- ਪੰਜਾਬ ਸਰਕਾਰ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਵੀ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀਆਂ ਦੀ ਅਣਗਹਿਲੀ ਸਦਕਾ ਪਾਬੰਦੀਆਂ ਦੀਆਂ ਸ਼ਰੇਆਮ ਧੱਜੀਆਂ ਉਡ ਰਹੀਆਂ ਹਨ, ਜਿਸ ਦੇ ਤਹਿਤ ਚਾਈਨਾ ਡੋਰ ’ਤੇ ਲਗਾਈ ਪਾਬੰਦੀ ਨੂੰ ਵੀ ਲਾਗੂ ਨਹੀਂ ਕਰਵਾਇਆ ਜਾ ਰਿਹਾ। ਚਾਈਨਾ ਡੋਰ ਲੋਕਾਂ ਲਈ ਭਾਰੀ ਸਿਰਦਰਦੀ ਬਣ ਚੁੱਕੀ ਹੈ, ਕਿਉਂਕਿ ਡੋਰ ਨਾਲ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਵਾਪਰ ਰਹੀਆਂ ਹਨ। ਇਸ ਸਬੰਧੀ ਸਥਾਨਕ ਪੁਲਸ ਚੌਕੀ ’ਚ ਮਨਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਨੰਬਰਦਾਰ ਨੇ ਦਰਖਾਸਤ ’ਚ ਕਿਹਾ ਕਿ ਕਿਸ਼ਨਪੁਰਾ ਕਲਾਂ ਦੀਆਂ ਦੁਕਾਨਾਂ ’ਤੇ ਚਾਈਨਾ ਮੇਡ ਡੋਰ ਸ਼ਰੇਆਮ ਵਿਕ ਰਹੀ ਹੈ। ਗਰੀਬ ਘਰਾਂ ਦੇ ਬੱਚੇ ਚਾਈਨਾ ਮੇਡ ਡੋਰ ਨਾਲ ਪਤੰਗ ਚਡ਼੍ਹਾਉਂਦੇ ਹਨ। ਡੋਰ ਆਮ ਹੀ ਸਾਡੇ ਖੇਤਾਂ ’ਚ ਟੁੱਟ ਕੇ ਆ ਜਾਂਦੀ ਹੈ, ਜਿਸ ਨਾਲ ਸਾਡਾ ਅਤੇ ਹੋਰ ਕਿਸਾਨ ਭਰਾਵਾਂ ਦਾ ਜਾਨੀ ਨੁਕਸਾਨ ਹੋ ਰਿਹਾ ਹੈ। ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਜਸਵੰਤ ਸਿੰਘ ਤਫਤੀਸ਼ੀ ਅਫਸਰ ਨੇ ਦੱਸਿਆ ਕਿ ਇਸ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਲੋਕਾਂ ਦੀ ਸੇਵਾ ਵਿਚ 24 ਘੰਟੇ ਹਾਜ਼ਰ ਹੈ ਅਤੇ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

KamalJeet Singh

Content Editor

Related News