ਪਹਿਲੀ ਜਮਾਤ 'ਚ ਪੜ੍ਹਦੇ ਬੱਚੇ ਦੀ ਪਤੰਗ ਉਡਾਉਂਦੇ ਸਮੇਂ ਕੋਠੇ ਤੋਂ ਡਿੱਗਣ ਕਾਰਨ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

Sunday, Feb 27, 2022 - 12:03 PM (IST)

ਪਹਿਲੀ ਜਮਾਤ 'ਚ ਪੜ੍ਹਦੇ ਬੱਚੇ ਦੀ ਪਤੰਗ ਉਡਾਉਂਦੇ ਸਮੇਂ ਕੋਠੇ ਤੋਂ ਡਿੱਗਣ ਕਾਰਨ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਦੇਵੀਗੜ੍ਹ  (ਜ.ਬ.) : ਪਿੰਡ ਈਸਰਹੇੜੀ ’ਚ ਪਤੰਗ ਉਡਾਉਂਦਿਆਂ 8 ਸਾਲਾ ਬੱਚੇ ਦੀ ਕੋਠੇ ਦੇ ਛੱਜੇ ਤੋਂ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਈਸਰਹੇਡ਼ੀ ਦਾ ਗੁਰਮੀਤ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਹ ਜਦੋਂ ਕੰਮ ’ਤੇ ਗਿਆ ਤਾਂ ਪਿੱਛੋਂ ਉਸ ਦਾ 8 ਸਾਲਾ ਪੁੱਤਰ ਜਸ਼ਨਦੀਪ ਸਿੰਘ ਆਪਣੇ ਦਾਦੇ ਦੇ ਕੋਠੇ ’ਤੇ ਪਤੰਗ ਉਡਾਉਣ ਲੱਗ ਪਿਆ। ਇਸੇ ਦੌਰਾਨ ਉਹ ਜਦੋਂ ਕੋਠੇ ਦੇ ਛੱਜੇ ਨਾਲ ਖੜ੍ਹਾ ਹੋਇਆ ਤਾਂ ਅਚਾਨਕ ਹੀ ਛੱਜਾ ਹੇਠਾਂ ਡਿੱਗ ਗਿਆ, ਜਿਸ ਨਾਲ ਬੱਚਾ ਵੀ ਹੇਠਾਂ ਡਿੱਗ ਪਿਆ। ਮੌਕੇ ਉਤੇ ਪਰਿਵਾਰ ਵਾਲਿਆਂ ਨੇ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਪਰ ਸਿਰ ਵਿਚ ਡੂੰਘੀ ਸੱਟ ਲੱਗਣ ਕਾਰਨ ਬੱਚੇ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮੋਗਾ ’ਚ ਅਗਵਾ ਕੀਤੀ ਗਈ ਕੁੜੀ ਦੇ ਮਾਮਲੇ ’ਚ ਵੱਡਾ ਖੁਲਾਸਾ, ਸਾਹਮਣੇ ਆਇਆ ਹੈਰਾਨ ਕਰਦਾ ਸੱਚ

ਜਸ਼ਨਦੀਪ ਸਿੰਘ ਪਹਿਲੀ ਜਮਾਤ ਵਿਚ ਪੜ੍ਹਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਦੌਰਾਨ ਥਾਣਾ ਜੁਲਕਾਂ ਪੁਲਸ ਦੇ ਏ. ਐੱਸ. ਆਈ. ਨਰਾਤਾ ਰਾਮ ਨੇ ਮਾਮਲੇ ਦੀ ਪੜਤਾਲ ਅਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News