ਸਿੱਧੂ ਦੀ ਬੇਬਾਕੀ ਤੇ ਇਮਾਨਦਾਰੀ ਕਾਂਗਰਸ ਪਾਰਟੀ ਨੂੰ ਰਾਸ ਨਾ ਆਈ : ਅਮਨ ਅਰੋੜਾ

Monday, Jul 22, 2019 - 04:56 PM (IST)

ਸਿੱਧੂ ਦੀ ਬੇਬਾਕੀ ਤੇ ਇਮਾਨਦਾਰੀ ਕਾਂਗਰਸ ਪਾਰਟੀ ਨੂੰ ਰਾਸ ਨਾ ਆਈ : ਅਮਨ ਅਰੋੜਾ

ਚੀਮਾ ਮੰਡੀ (ਗੋਇਲ) : ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਵਿਧਾਨ ਸਭਾ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕੈਪਟਨ-ਸਿੱਧੂ ਵਿਵਾਦ 'ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਦੋ ਦਿੱਗਜ ਲੀਡਰ ਹਨ ਅਤੇ ਉਨ੍ਹਾਂ ਦੇ ਆਪਸੀ ਟਕਰਾ ਨੇ ਪੰਜਾਬ ਦੇ ਹਿੱਤ ਰੋਲ ਕੇ ਰੱਖ ਦਿੱਤੇ ਹਨ। ਉਨ੍ਹਾਂ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਤੇ ਬਾਦਲ ਪਰਿਵਾਰ ਵਿਚਾਲੇ ਖੇਡੇ ਜਾ ਰਹੇ ਫਰੈਂਡਲੀ ਮੈਚ ਵਾਲੇ ਬਿਆਨ ਨੂੰ ਸਹੀ ਦੱਸਦਿਆਂ ਕਿਹਾ, ਇਹ ਤਾਂ ਅਸੀਂ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ, ਪਰ ਹੁਣ ਸਿੱਧੂ ਸਾਬ੍ਹ ਦੀ ਬੇਬਾਕੀ ਤੇ ਇਮਾਨਦਾਰੀ ਕਾਂਗਰਸ ਪਾਰਟੀ ਨੂੰ ਰਾਸ ਨਹੀਂ ਆਈ, ਜਿਸ ਦੇ ਚਲਦਿਆਂ ਸਿੱਧੂ ਨੂੰ ਲਾਂਭੇ ਕਰ ਦਿੱਤਾ ਗਿਆ।

ਅਰੋੜਾ ਨੇ ਕਿਹਾ ਕਿ ਜਿਸ ਦਿਨ ਸਿੱਧੂ ਸਾਬ੍ਹ ਨੂੰ ਬਿਜਲੀ ਮਹਿਕਮਾ ਅਲਾਟ ਹੋਇਆ ਸੀ, ਉਦੋਂ ਉਨ੍ਹਾਂ ਨੇ ਸਿੱਧੂ ਨੂੰ ਚਿੱਠੀ ਲਿੱਖੀ ਸੀ ਕੀ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਦੀ ਸੱਚੇ ਦਿਲੋਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਬਿਜਲੀ ਮਹਿਕਮਾ ਸੰਭਾਲ ਲਓ ਤੇ ਮੇਰੇ ਕੋਲ ਉਹ ਸਾਰੇ ਤੱਥ ਹਨ ਜਿਨ੍ਹਾਂ ਨਾਲ ਹਰ ਸਾਲ ਪੰਜਾਬ ਦਾ ਸਾਢੇ 5 ਕਰੋੜ ਰੁਪਇਆ ਬਚਾਇਆ ਜਾ ਸਕਦਾ ਹੈ ਪਰ ਪਤਾ ਨਹੀਂ ਕਿਉ ਉਨ੍ਹਾਂ ਨੇ ਇਸ ਲੁੱਟ ਨੂੰ ਰੋਕਣ ਦੀ ਬਜਾਏ ਵਿਭਾਗ ਤੋਂ ਅਸਤੀਫਾ ਦੇ ਕੇ ਲਾਂਭੇ ਹੋਣਾ ਠੀਕ ਸਮਝਿਆ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਸਾਬ੍ਹ ਦੀ ਜ਼ਿੰਮੇਵਾਰੀ ਬਣਦੀ ਹੈ ਕੀ ਉਹ ਇਸ ਲੁੱਟ ਨੂੰ ਰੋਕਣ ।


author

cherry

Content Editor

Related News