ਚੰਦੂਮਾਜਰਾ ਦੇ ਯਤਨਾਂ ਨੂੰ ਪਿਆ ਬੂਰ, ਟਮਾਟਰ ਦੀ ਖ਼ਰਾਬ ਫ਼ਸਲ ਦੀ ਗਿਰਦਾਵਰੀ ਦੇ ਹੁਕਮ

Thursday, Feb 27, 2020 - 12:37 PM (IST)

ਚੰਦੂਮਾਜਰਾ ਦੇ ਯਤਨਾਂ ਨੂੰ ਪਿਆ ਬੂਰ, ਟਮਾਟਰ ਦੀ ਖ਼ਰਾਬ ਫ਼ਸਲ ਦੀ ਗਿਰਦਾਵਰੀ ਦੇ ਹੁਕਮ

ਪਟਿਆਲਾ (ਬਲਜਿੰਦਰ): ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਸਨੌਰ ਇਲਾਕੇ ਵਿਚ ਟਮਾਟਰਾਂ ਦੀ ਖਰਾਬ ਫਸਲ ਦਾ ਮੁੱਦਾ ਵਿਧਾਨ ਸਭਾ ਵਿਚ ਉਠਾਉਣ ਨੂੰ ਉਸ ਸਮੇਂ ਬੂਰ ਪੈ ਗਿਆ, ਜਦੋਂ ਸਰਕਾਰ ਨੇ ਤੁਰੰਤ ਟਮਾਟਰ ਦੀ ਖਰਾਬ ਫਸਲ ਦੀ ਗਿਰਦਾਵਰੀ ਕਰਨ ਦੇ ਵਿਸ਼ੇਸ਼ ਹੁਕਮ ਜਾਰੀ ਕਰ ਦਿੱਤੇ।ਵਿਧਾਇਕ ਚੰਦੂਮਾਜਰਾ ਵੱਲੋਂ 19 ਫਰਵਰੀ ਨੂੰ ਧਿਆਨ ਦਿਵਾਊ ਮਤੇ ਵਿਚ ਜਦੋਂ ਇਸ ਮਾਮਲਾ ਉਠਾਇਆ ਤਾਂ ਸਰਕਾਰ ਨੇ ਤੁਰੰਤ ਇਸ ਸਬੰਧੀ ਸਪੈਸ਼ਲ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਵਿਧਾਇਕ ਚੰਦੂਮਾਜਰਾ ਨੇ ਅੱਜ ਵਿਧਾਨ ਸਭਾ ’ਚ ਫਿਰ ਤੋਂ ਟਮਾਟਰਾਂ ਦੇ ਖਰਾਬੇ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਸਰਕਾਰ ਵੱਲੋਂ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਭਰੋਸਾ ਦਿਵਾਇਆ ਕਿ ਗਿਰਦਾਵਰੀ ਦੇ ਤੁਰੰਤ ਬਾਅਦ ਹੀ ਮੁਆਵਜ਼ਾ ਦੇ ਦਿੱਤਾ ਜਾਵੇਗਾ।

ਵਿਧਾਇਕ ਚੰਦੂਮਾਜਰਾ ਨੇ ਦੱਸਿਆ ਸਨੌਰ ਦੇ ਆਸਪਾਸ ਦੇ ਇਲਾਕਿਆਂ ਵਿਚ ਟਮਾਟਰ ਦੀ ਫਸਲ ਵੱਡੇ ਪੱਧਰ ’ਤੇ ਪੈਦਾ ਕੀਤੀ ਜਾਂਦੀ ਹੈ। ਇਕ ਏਕਡ਼ ਪੈਦਾ ਕਰਨ ਲਈ ਸਵਾ ਤੋਂ ਡੇਢ ਲੱਖ ਰੁਪਏ ਦਾ ਖਰਚ ਆਉਂਦਾ ਹੈ। ਇਸ ਵਾਰ ਜ਼ਿਆਦਾ ਸਰਦੀ ਪੈਣ ਕਾਰਣ ਕਿਸਾਨਾਂ ਦੀ ਸਮੁੱਚੀ ਫਸਲ ਨਸ਼ਟ ਹੋ ਗਈ। ਇਸ ਨਾਲ ਪਹਿਲਾਂ ਹੀ ਆਰਥਕ ਮੰਦਹਾਲੀ ਨਾਲ ਜੂਝ ਰਹੀ ਕਿਸਾਨੀ ਦਾ ਲੱਕ ਟੁੱਟ ਗਿਆ।ਵਿਧਾਇਕ ਚੰਦੂੁਮਾਜਰਾ ਵੱਲੋਂ ਬਡ਼ੇ ਸੁਚੱਜੇ ਢੰਗ ਨਾਲ ਸਦਨ ਨੂੰ ਇਸ ਗੱਲ ਨਾਲ ਸਹਿਮਤ ਕਰਵਾਇਆ ਗਿਆ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਚੰਦੂੁਮਾਜਰਾ ਨੇ ਹਡ਼੍ਹਾਂ ਨਾਲ ਖਰਾਬ ਝੋਨੇ ਦੀ ਫਸਲ ਦਾ ਮੁੱਦਾ ਵੀ ਵਿਧਾਨ ਸਭਾ ’ਚ ਉਠਾਇਆ।


author

Shyna

Content Editor

Related News