ਚੰਡੀਗੜ੍ਹ ਬਣਿਆ ਦੇਸ਼ ਦਾ ਨੰਬਰ-1 'ਸਫ਼ਾਈ ਮਿੱਤਰ ਸੁਰੱਖਿਅਤ ਸ਼ਹਿਰ', ਸਵੱਛਤਾ ਸਰਵੇਖਣ 'ਚ 11ਵੇਂ ਨੰਬਰ 'ਤੇ ਖਿਸਕਿਆ

Saturday, Jan 13, 2024 - 04:39 AM (IST)

ਚੰਡੀਗੜ੍ਹ (ਵਿਜੇ)– ਸਿਟੀ ਬਿਊਟੀਫੁੱਲ ਚੰਡੀਗੜ੍ਹ ਨੇ ਵੱਕਾਰੀ ਸਵੱਛ ਸਰਵੇਖਣ-2023 ਪੁਰਸਕਾਰਾਂ ਵਿਚ ਸਫ਼ਾਈ ਮਿੱਤਰ ਸੁਰੱਖਿਅਤ ਸ਼ਹਿਰ ਦੇ ਰੂਪ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਭਾਰਤ ਮੰਡਪਮ, ਨਵੀਂ ਦਿੱਲੀ ਵਿਚ ਪੁਰਸਕਾਰ ਸਮਾਰੋਹ ਦੌਰਾਨ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਇਹ ਐਵਾਰਡ ਮੇਅਰ ਅਨੂਪ ਗੁਪਤਾ, ਯੂ.ਟੀ. ਦੇ ਸਲਾਹਕਾਰ ਨਿਤਿਨ ਕੁਮਾਰ ਯਾਦਵ, ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਤੇ ਨਿਗਮ ਦੇ ਚੀਫ਼ ਇੰਜੀਨੀਅਰ ਐੱਨ.ਪੀ. ਸ਼ਰਮਾ ਨੇ ਹਾਸਲ ਕੀਤਾ।

ਇਹ ਵੀ ਪੜ੍ਹੋ- ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਜੇਲ੍ਹ 'ਚ ਹੀ ਮਨਾਉਣਗੇ ਜਨਮਦਿਨ ਤੇ ਲੋਹੜੀ! ਜ਼ਮਾਨਤ 'ਤੇ ਫੈਸਲਾ 15 ਨੂੰ

ਇਸ ਮੌਕੇ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਇਹ ਪੁਰਸਕਾਰ ਨਗਰ ਨਿਗਮ ਦੇ ਲਗਾਤਾਰ ਯਤਨਾਂ ਤੇ ਨਾਗਰਿਕਾਂ ਤੇ ਹਿੱਤਧਾਰਕਾਂ ਦੇ ਸਮਰਥਨ ਨੂੰ ਦਰਸਾਉਂਦਾ ਹੈ। ਇਹ ਚੰਡੀਗੜ੍ਹ ਨੂੰ ਇਕ ਸਵੱਛ ਤੇ ਟਿਕਾਊ ਸ਼ਹਿਰ ਵਿਚ ਬਦਲਣ ਦੀ ਸਾਡੀ ਪ੍ਰਤੀਬੱਧਤਾ ਦਾ ਸਬੂਤ ਹੈ। ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਖੁਸ਼ੀ ਜ਼ਾਹਿਰ ਕੀਤੀ ਤੇ ਕਿਹਾ ਕਿ ਚੰਡੀਗੜ੍ਹ ਨੇ ਮੈਨਹੋਲ ਤੋਂ ਮਸ਼ੀਨ ਹੋਲ ਤਕ ਦੀ ਆਪਣੀ ਯਾਤਰਾ ਵਿਚ ਕਾਫ਼ੀ ਤਰੱਕੀ ਕੀਤੀ ਹੈ।

ਸਵੱਛਤਾ ਸਰਵੇਖਣ ’ਚ ਮਿਲਿਆ 11ਵਾਂ ਰੈਂਕ
ਚੰਡੀਗੜ੍ਹ ਨੂੰ ਸਵੱਛ ਸਰਵੇਖਣ 2023 ਪੁਰਸਕਾਰਾਂ ਵਿਚ ਰਾਸ਼ਟਰੀ ਪੱਧਰ ’ਤੇ ਪ੍ਰਭਾਵਸ਼ਾਲੀ 11ਵਾਂ ਰੈਂਕ ਹਾਸਲ ਹੋਇਆ ਹੈ। ਇਹ ਰੈਂਕ ਇਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਲਈ ਦਿੱਤਾ ਗਿਆ ਹੈ। ਹਾਲਾਂਕਿ ਪਿਛਲੇ ਸਾਲ ਚੰਡੀਗੜ੍ਹ ਨੂੰ ਇਸ ਸਰਵੇਖਣ ਵਿਚ 6ਵਾਂ ਰੈਂਕ ਹਾਸਲ ਹੋਇਆ ਸੀ। ਇਸ ਤੋਂ ਪਹਿਲਾਂ 2021 ਵਿਚ 12ਵਾਂ ਰੈਂਕ ਸੀ, ਉਥੇ ਹੀ 2020 ਵਿਚ ਚੰਡੀਗੜ੍ਹ ਦਾ ਇਹ ਰੈਂਕ 66ਵਾਂ ਰਿਹਾ ਸੀ।

ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਨੇ ਸ਼ੁਰੂ ਕੀਤਾ 'Super 5000' ਪ੍ਰੋਗਰਾਮ, NEET ਤੇ JEE ਦੇ ਨਤੀਜਿਆਂ 'ਚ ਕਰੇਗਾ ਸੁਧਾਰ

ਚੰਡੀਗੜ੍ਹ ਨੂੰ ਡੋਰ ਟੂ ਡੋਰ ਵੇਸਟ ਕੁਲੈਕਸ਼ਨ ਦੀ ਕੈਟਾਗਰੀ ਵਿਚ 99 ਫੀਸਦੀ ਅੰਕ ਮਿਲੇ ਹਨ। ਸੋਰਸ ਸੈਗ੍ਰੀਗੇਸ਼ਨ ਵਿਚ 97 ਫੀਸਦੀ, ਵੇਸਟ ਜਨਰੇਸ਼ਨ ਤੇ ਪ੍ਰੋਸੈਸਿੰਗ ਲਈ 100 ਫੀਸਦੀ, ਡੰਪਸਾਈਟਸ ਦੇ ਪ੍ਰਬੰਧ ਲਈ 67 ਫੀਸਦੀ, ਰੈਜ਼ੀਡੈਂਸ਼ੀਅਲ ਏਰੀਆ ਵਿਚ ਸਫ਼ਾਈ ਲਈ 100 ਫੀਸਦੀ, ਮਾਰਕੀਟ ਏਰੀਆ ਵਿਚ ਸਫ਼ਾਈ ਲਈ 100 ਫੀਸਦੀ, ਵਾਟਰ ਬਾਡੀਜ਼ ਦੀ ਸਫ਼ਾਈ ਲਈ 100 ਫੀਸਦੀ ਤੇ ਪਬਲਿਕ ਟਾਇਲਟ ਦੀ ਸਫ਼ਾਈ ਲਈ ਵੀ 100 ਫੀਸਦੀ ਅੰਕ ਦਿੱਤੇ ਗਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News