ਚੇਅਰਮੈਨ ਨਵੀ ਸਿੱਧੂ ਨੇ ਤਲਵੰਡੀ ਸਾਬੋ ’ਚ ਕਣਕ ਦੀ ਖਰੀਦ ਕਰਵਾਈ ਸ਼ੁਰੂ

04/17/2021 5:34:01 PM

ਤਲਵੰਡੀ ਸਾਬੋ (ਮੁਨੀਸ਼)-ਪੰਜਾਬ ਸਰਕਾਰ ਨੇ ਭਾਵੇਂ ਸੂਬੇ ਅੰਦਰ ਕਣਕ ਦੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਉਕਤ ਖਿੱਤੇ ਅੰਦਰ ਮੰਡੀਆਂ ’ਚ ਕਣਕ ਦੀ ਆਮਦ ਵਿਸਾਖੀ ਜੋੜ ਮੇਲੇ ਤੋਂ ਬਾਅਦ ’ਚ ਆਰੰਭ ਹੋਣ ਕਾਰਨ ਖਰੀਦ ਹੁਣ ਸ਼ੁਰੂ ਕਰਵਾਈ ਜਾ ਸਕੀ ਹੈ।ਇਸੇ ਲੜੀ ’ਚ ਅੱਜ ਤਲਵੰਡੀ ਸਾਬੋ ਅਨਾਜ ਮੰਡੀ ’ਚ ਮਾਰਕੀਟ ਕਮੇਟੀ ਦੇ ਚੇਅਰਮੈਨ ਨਵਇੰਦਰ ਸਿੰਘ ਨਵੀ ਨਵਾਂ ਪਿੰਡ ਨੇ ਰਸਮੀ ਤੌਰ ’ਤੇ ਆੜ੍ਹਤੀਆਂ ਅਤੇ ਕਿਸਾਨਾਂ ਦੀ ਹਾਜ਼ਰੀ ’ਚ ਬੋਲੀ ਲਗਵਾ ਕੇ ਕਣਕ ਦੀ ਖਰੀਦ ਸ਼ੁਰੂ ਕਰਵਾਈ। ਬੋਲੀ ਲਗਵਾਉਣ ਉਪਰੰਤ ਕਣਕ ਦੀ ਖਰੀਦ ਸ਼ੁਰੂ ਕਰਵਾਉਂਦਿਆਂ ਚੇਅਰਮੈਨ ਨਵੀ ਸਿੱਧੂ ਨੇ ਦੱਸਿਆ ਕਿ ਭਾਵੇਂ ਕੇਂਦਰ ਸਰਕਾਰ ਨੇ ਫਸਲਾਂ ਦੀ ਕਿਸਾਨਾਂ ਨੂੰ ਸਿੱਧੀ ਅਦਾਇਗੀ ਰਾਹੀਂ ਆੜ੍ਹਤੀਆਂ ਅਤੇ ਕਿਸਾਨਾਂ ਦੇ ਰਿਸ਼ਤੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਸੋਚ ਕਾਰਣ ਆਖਿਰ ਪੰਜਾਬ ’ਚ ਕਣਕ ਦੀ ਖਰੀਦ ਆੜ੍ਹਤੀਆਂ ਰਾਹੀਂ ਹੀ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਦਫਤਰ ਤਲਵੰਡੀ ਸਾਬੋ ਅਧੀਨ ਆਉਂਦੀਆਂ ਅਨਾਜ ਮੰਡੀਆਂ ’ਚ ਵੀ ਤਕਰੀਬਨ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਕਿਤੇ ਵੀ ਬਾਰਦਾਨੇ ਜਾਂ ਲਿਫਟਿੰਗ ਦੀ ਸਮੱਸਿਆ ਫਿਲਹਾਲ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮੰਡੀਆਂ ’ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ। ਖਰੀਦ ਸ਼ੁਰੂ ਕਰਵਾਉਣ ਮੌਕੇ ਉੱਪ ਚੇਅਰਮੈਨ ਬਚਿੱਤਰ ਸਿੰਘ, ਸੈਕਟਰੀ ਤੇਜਿੰਦਰ ਸਿੰਘ ਢਿੱਲੋਂ, ਸਰਦਾਰਾ ਸਿੰਘ ਅਤੇ ਹਰਪ੍ਰੀਤ ਸਿੰਘ ਖਰੀਦ ਇੰਸਪੈਕਟਰਾਂ ਤੋਂ ਇਲਾਵਾ ਸੁਖਪਾਲ ਸਿੰਘ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਕੇਵਲ ਕ੍ਰਿਸ਼ਨ, ਵਿਪਿਨ ਨੰਬਰਦਾਰ, ਜਤਿੰਦਰ ਬਰੂਆ, ਸਤਪਾਲ ਗੋਇਲ, ਰਮੇਸ਼ਵਰ ਦਾਸ ਮੇਸ਼ੀ, ਰਾਕੇਸ਼ ਕੁਮਾਰ, ਕਪਿਲ ਕੁਮਾਰ ਅਤੇ ਭੋਲਾ ਤਲਵੰਡੀ ਆੜ੍ਹਤੀਏ ਮੌਜੂਦ ਸਨ।


Manoj

Content Editor

Related News