ਮਾਮਲਾ ਬੁੱਢੇ ਨਾਲੇ ਦਾ : ਹਫ਼ਤੇ ਬਾਅਦ ਵੀ ਸੀ.ਈ.ਟੀ.ਪੀ. ਦੀ ਲਾਈਨ ਨਾਲ ਸੀਵਰੇਜ ਕੁਨੈਕਸ਼ਨ ਜੋੜਨ ਦੀ ਕਾਰਵਾਈ ਨਹੀਂ ਹੋਈ

01/28/2022 11:19:49 AM

ਲੁਧਿਆਣਾ (ਹਿਤੇਸ਼) : ਫੋਕਲ ਪੁਆਇਂਟ ਸੀ.ਈ.ਟੀ.ਪੀ. ਲਾਈਨ ਦੇ ਨਾਲ ਨਾਜ਼ਾਇਜ਼ ਰੂਪ ਨਾਲ ਸੀਵਰੇਜ ਕੁਨੈਕਸ਼ਨ ਜੋੜਨ ਨੂੰ ਲੈ ਕੇ ਇਕ ਹਫ਼ਤੇ ਬਾਅਦ ਵੀ ਕਾਰਵਾਈ ਨਹੀਂ ਹੋ ਸਕੀ। ਇਸ ਮਾਮਲੇ ’ਚ ਪੰਜਾਬ ਡਾਇਰਜ਼ ਐਸੋਸੀਏਸ਼ਨ ਵੱਲੋਂ ਕੀਤੀ ਗਈ ਸ਼ਿਕਾਇਤ ’ਚ ਇਹ ਮੁੱਦਾ ਉਠਾਇਆ ਗਿਆ ਸੀ ਕਿ ਬੁੱਢੇ ਡਰੇਨ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ ਤਹਿਤ ਤਾਜਪੁਰ ਰੋਡ ’ਤੇ ਲਗਾਏ ਗਏ ਸੀ.ਈ.ਟੀ.ਪੀ ਨੂੰ ਜਾਣ ਵਾਲੀ ਲਾਈਨ ਵਿੱਚ ਜਮਾਲਪੁਰ ਨੇੜੇ ਕੁਝ ਵਿਅਕਤੀਆਂ ਨੇ ਸੀਵਰੇਜ ਦਾ ਗੰਦਾ ਪਾਣੀ ਨਜਾਇਜ਼ ਤੌਰ ’ਤੇ ਸੁੱਟ ਦਿੱਤਾ ਹੈ, ਜਿਸ ਕਾਰਨ ਅਜਿਹਾ ਹੋ ਰਿਹਾ ਹੈ।

ਇਹ ਵੀ ਪੜ੍ਹੋ : ਟਿਕਟ ਕੱਟੇ ਜਾਣ ਤੋਂ ਭੜਕੀ ਸਤਵਿੰਦਰ ਬਿੱਟੀ, ਕਾਂਗਰਸ ਖ਼ਿਲਾਫ਼ ਖੋਲ੍ਹਿਆ ਮੋਰਚਾ

ਰਸਾਇਣਕ ਯੁਕਤ ਪਾਣੀ ਨੂੰ ਘਰੇਲੂ ਰਹਿੰਦ-ਖੂੰਹਦ ਤੱਕ ਪਹੁੰਚਣ ਤੋਂ ਸਾਫ਼ ਕਰਨ ਦਾ ਟੀਚਾ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ। ਇਸ ਸ਼ਿਕਾਇਤ ਦੇ ਆਧਾਰ ’ਤੇ ਪੀ.ਪੀ.ਸੀ.ਬੀ. ਦੇ ਮੈਂਬਰ ਸਕੱਤਰ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਭੇਜੇ ਪੱਤਰ ’ਚ ਨਾਜਾਇਜ਼ ਤੌਰ ’ਤੇ ਸੀਵਰੇਜ ਦੇ ਕੁਨੈਕਸ਼ਨ ਕੱਟਣ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਹਾਲਾਂਕਿ ਇਸ ਤਰ੍ਹਾਂ ਸੀਵਰੇਜ ਦਾ ਕੁਨੈਕਸ਼ਨ ਕੱਟਣ ਲਈ ਪੀ.ਡੀ.ਏ. ਕੌਂਸਲਰ ਪਤੀ ’ਤੇ ਦੋਸ਼ ਲਗਾ ਰਹੀ ਹੈ, ਜਦੋਂਕਿ ਕੌਂਸਲਰ ਪਤੀ ਨੇ ਇਲਾਕੇ ਦੇ ਰਹਿਣ ਵਾਲੇ ਲੋਕਾਂ ’ਤੇ ਦੋਸ਼ ਲਾਇਆ ਹੈ, ਜਿਨ੍ਹਾਂ ਨੇ ਨਾਜਾਇਜ਼ ਕੁਨੈਕਸ਼ਨ ਕੱਟਣ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਸੀ। ਜਿਥੋਂ ਤੱਕ ਨਗਰ ਨਿਗਮ ਦੀ ਕਾਰਵਾਈ ਦਾ ਸਬੰਧ ਹੈ ਓ ਐਂਡ ਐੱਮ ਸੈੱਲ ਦੇ ਐੱਸ.ਈ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੀ.ਡੀ.ਏ. ਵੱਲੋਂ ਲਾਈਨ ਵਿਛਾਈ ਗਈ ਹੈ ਜਿਸ ਵਿੱਚ ਪੁਲਸ ਦੀ ਮਦਦ ਨਾਲ ਉਨ੍ਹਾਂ ਵੱਲੋਂ ਨਾਜਾਇਜ਼ ਕਟਾਈ ਕੀਤੀ ਜਾਣੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News