ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ''ਚ ਪਤੀ-ਪਤਨੀ ਤੇ ਪੁੱਤਰੀ ਖ਼ਿਲਾਫ਼ ਮਾਮਲਾ ਦਰਜ
Sunday, Aug 18, 2024 - 06:38 PM (IST)
ਸਮਾਣਾ (ਦਰਦ, ਅਸ਼ੋਕ)-25 ਲੱਖ ਰੁਪਏ ਲੈ ਕੇ ਜਗ੍ਹਾ ਦਾ ਲਿਖਤੀ ਇਕਰਾਰਨਾਮਾ ਕਰਨ ਦੇ ਬਾਵਜੂਦ ਰਜਿਸਟਰੀ ਨਾਂ ਕਰਵਾਉਣ ਦੇ ਦੋਸ ਤਹਿਤ ਸਿਟੀ ਪੁਲਸ ਨੇ ਪਤੀ, ਪਤਨੀ ਅਤੇ ਪੁੱਤਰੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ। ਸਿਟੀ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਨਿਵਾਸੀ ਅਗਰਵਾਲ ਕਲੋਨੀ ਸਮਾਣਾ ਵੱਲੋਂ ਉੱਚ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ ਉਸ ਕੋਲੋਂ 25 ਲੱਖ ਰੁਪਏ ਲੈ ਕੇ ਬਦਲੇ ਵਿਚ ਪੰਜ ਮਰਲੇ ਜਗ੍ਹਾ ਵੇਚਣ ਦਾ ਲਿਖਤੀ ਇਕਰਾਰਨਾਮਾ ਕੀਤਾ ਸੀ ਪਰ ਇਸ ਤੋਂ ਬਾਅਦ ਨਾ ਤਾਂ ਉਸ ਨੇ ਲਏ ਪੈਸੇ ਵਾਪਸ ਕੀਤੇ ਅਤੇ ਨਾਂ ਹੀ ਉਸ ਨੂੰ ਰਜਿਸਟਰੀ ਕਰਵਾਈ। ਅਧਿਕਾਰੀਆਂ ਨੇ ਜਾਂਚ-ਪੜ੍ਹਤਾਲ ਉਪਰੰਤ ਸ਼ਿਕਾਇਤ ਨੂੰ ਸਹੀ ਪਾਏ ਜਾਣ ਤੇ ਦਿੱਤੇ ਹੁਕਮਾਂ 'ਤੇ ਸਿਟੀ ਪੁਲਸ ਨੇ ਪਤੀ-ਪਤਨੀ ਬਲਜਿੰਦਰ ਸਿੰਘ, ਮਨਦੀਪ ਕੌਰ ਨਿਵਾਸੀ ਸਮਾਣਾ ਅਤੇ ਉਨ੍ਹਾਂ ਦੀ ਪੁੱਤਰੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਥਾਣੇਦਾਰ ਦੀ ਨੂੰਹ ਨੂੰ UK ਭੇਜਣ ਦੇ ਨਾਂ 'ਤੇ ਮਾਰੀ ਵੱਡੀ ਠੱਗੀ, ਸੱਚਾਈ ਸਾਹਮਣੇ ਆਉਣ 'ਤੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ