CM ਭਗਵੰਤ ਮਾਨ ਵੱਲੋਂ ਜਾਰੀ ਨੰਬਰ ’ਤੇ ਆਡੀਓ ਭੇਜਣ ਤੋਂ ਬਾਅਦ ASI ਵਿਰੁੱਧ ਮਾਮਲਾ ਦਰਜ

04/08/2022 5:23:27 PM

ਲੰਬੀ (ਸ਼ਾਮ ਜੁਨੇਜਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਹੀ ਲੰਬੀ ਥਾਣੇ ਅਧੀਨ ਆਉਂਦੀ ਪੁਲਸ ਚੌਂਕੀ ਕਿੱਲਿਆਵਾਲੀ ਦੇ ਇਕ ਏ. ਐਸ. ਆਈ ਵਜੋਂ 10 ਹਜ਼ਾਰ ਰੁਪਏ ਰਿਸ਼ਵਤ ਮੰਗਣ ਸਬੰਧੀ ਸਬੂਤ ਨਾਲ ਭੇਜੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਨੇ ਉਕਤ ਏ.ਐਸ.ਆਈ ਵਿਰੁੱਧ ਮੁਕਦਮਾ ਦਰਜ ਕਰ ਦਿੱਤਾ ਹੈ । ਜਾਣਕਾਰੀ ਅਨੁਸਾਰ ਏ. ਐਸ. ਆਈ. ਹਰਜੀਤ ਸਿੰਘ  ਵੱਲੋਂ ਗੁਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਵੜਿੰਗਖੇੜਾ ਵਿਰੁੱਧ ਦਰਜ ਮਾਮਲੇ ਦੀ ਜਾਂਚ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ।

ਇਹ ਵੀ ਪੜ੍ਹੋ : ਭੇਦਭਰੀ ਹਾਲਤ ’ਚ ਨਹਿਰ ਕੰਢਿਓਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

ਸ਼ਿਕਾਇਤ ਕਰਤਾ ਨੇ ਹਰਜੀਤ ਸਿੰਘ ਵੱਲੋਂ ਪੈਸੇ ਮੰਗਣ ਸਬੰਧੀ ਆਡੀਓ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਨੰਬਰ 9501200200 ’ਤੇ ਪਾ ਦਿੱਤੀ, ਜਿਸ ਤੋਂ ਬਾਅਦ ਕੱਲ ਵਿਜੀਲੈਂਸ ਬਠਿੰਡਾ ਵੱਲੋਂ ਏ. ਐੱਸ. ਆਈ ਹਰਜੀਤ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਅੱਜ ਵਿਜੀਲੈਂਸ ਸ੍ਰੀ ਮੁਕਤਸਰ ਸਾਹਿਬ ਦੇ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਉਕਤ ਏ.ਐੱਸ.ਆਈ ਦੀ ਗ੍ਰਿਫ਼ਤਾਰੀ ਲਈ ਕਿੱਲਿਆ ਚੌਂਕੀ ਵਿਖੇ ਰੇਡ ਵੀ ਕੀਤੀ ਪਰ ਉਹ ਹਾਜ਼ਰ ਨਾ ਹੋਣ ਕਰਕੇ ਟੀਮ ਦੇ ਹੱਥ ਨਹੀਂ ਲੱਗਾ ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਕੀ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਤਾਜਾ ਮਾਮਲੇ ਦੇ ਸ਼ਿਕਾਇਤਕਰਤਾ ਗੁਰਦੀਪ ਸਿੰਘ ਵਿਰੁੱਧ 24 ਫਰਵਰੀ ਨੂੰ  ਪਿੰਡ ਦੇ ਹੀ ਲਖਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਨੇ ਲੰਬੀ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਗੁਰਦੀਪ ਸਿੰਘ ਨੇ ਉਸਦੀ ਬੀਜੀ ਕਣਕ ਉਪਰ ਘਾਹ ਸਾੜਨ ਵਾਲੀ ਸਪਰੇਅ (ਰਾਊਾਡ ਅਪ) ਕਰਕੇ ਉਸਦੀ ਫਸਲ ਦਾ ਨੁਕਸਾਨ ਕਰ ਦਿੱਤਾ, ਜਿਸ ’ਤੇ ਲੰਬੀ ਪੁਲਸ ਨੇ ਗੁਰਦੀਪ ਸਿੰਘ ਵਿਰੁੱਧ ਮੁਕਦਮਾਂ ਨੰਬਰ 41 ਅ/ਧ 447,425 ਤਹਿਤ ਮੁਕਦਮਾਂ ਦਰਜ ਕੀਤਾ ਸੀ ਜਿਸ ਦੀ ਜਾਂਚ ਏ. ਐੱਸ. ਆਈ ਹਰਜੀਤ ਸਿੰਘ ਕੋਲ ਸੀ । ਇਸ ਮਾਮਲੇ ਵਿਚ ਗੁਰਦੀਪ ਸਿੰਘ ਦੀ ਮਦਦ ਕਰਨ ਦੇ ਇਵਜ਼ ਵਜੋਂ ਏ.ਐੱਸ. ਆਈ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News