ਲਾਲ ਬੱਤੀ ਤੋਂ ਬਚਣ ਲਈ ਸ਼ਾਰਟਕੱਟ ! ਸਾਈਕਲ ਟਰੈਕ ਤੋਂ ਲੰਘਣ ਲੱਗੀਆਂ ਸਰਕਾਰੀ ਗੱਡੀਆਂ
Tuesday, Nov 25, 2025 - 04:48 PM (IST)
ਚੰਡੀਗੜ੍ਹ- ਚੰਡੀਗੜ੍ਹ ਤੋਂ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆ ਰਹੀ ਹੈ, ਜਿੱਥੇ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਟਰੈਕ ਬਣਾਏ ਗਏ ਹਨ, ਉੱਥੇ ਹੀ ਹੁਣ ਇਨ੍ਹਾਂ ਟਰੈਕਾਂ ਦੀ ਗੱਡੀਆਂ ਦੇ ਲਾਂਘੇ ਲਈ ਕੀਤੀ ਜਾ ਰਹੀ ਹੈ।
ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਗੱਡੀ, ਜਿਸ ਦੇ ਅੱਗੇ 'ਪੰਜਾਬ ਸਰਕਾਰ' ਲਿਖਿਆ ਹੋਇਆ ਹੈ, ਇਸ ਸਾਈਕਲਿੰਗ ਟਰੈਕ ਤੋਂ ਗੁਜ਼ਰ ਰਹੀ ਹੈ। ਸਰਕਾਰੀ ਕਰਮਚਾਰੀ ਅਤੇ ਸਿਆਸਤਦਾਨ ਟ੍ਰੈਫਿਕ ਜਾਮ ਤੋਂ ਬਚਣ ਲਈ ਸਾਈਕਲ ਟਰੈਕਾਂ ਨੂੰ 'ਸ਼ਾਰਟਕੱਟ' ਵਜੋਂ ਵਰਤ ਰਹੇ ਹਨ।
ਇਸ ਕਾਰਵਾਈ ਨੂੰ ਦੇਖਦਿਆਂ ਨਾਗਰਿਕਾਂ ਵੱਲੋਂ ਸਖ਼ਤ ਪ੍ਰਤੀਕਿਰਿਆ ਦਿੱਤੀ ਗਈ ਹੈ। ਕੁਝ ਲੋਕ ਇਸ ਰਵੱਈਏ ਨੂੰ "ਸ਼ਰਮ ਦੀ ਗੱਲ" ਦੱਸਿਆ ਗਿਆ ਹੈ। ਇਸ ਵਰਤਾਰੇ ਨੇ ਸ਼ਹਿਰ ਦੀ ਯੋਜਨਾਬੰਦੀ ਅਤੇ ਨਿਯਮਾਂ ਦੀ ਪਾਲਣਾ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ, ਖਾਸ ਕਰਕੇ ਜਦੋਂ ਨਿਯਮ ਤੋੜਨ ਵਾਲੇ ਖੁਦ ਸਰਕਾਰੀ ਅਧਿਕਾਰੀ ਹੋਣ ਤਾਂ ਆਮ ਲੋਕ ਨਿਯਮਾਂ ਦੀ ਕਿੰਨੀ ਕੁ ਪਰਵਾਹ ਕਰਨਗੇ।
