ਚੋਰਾਂ ਦੇ ਬੁਲੰਦ ਹੌਸਲੇ, ਘਰ ਦੇ ਸਾਹਮਣਿਓਂ ਲੈ ਗਏ ਕਾਰ

05/18/2022 9:58:22 PM

ਬਰੇਟਾ (ਬਾਂਸਲ) : ਸਥਾਨਕ ਸ਼ਹਿਰ ਦੇ ਸਰਸਵਤੀ ਨਗਰ 'ਚੋਂ ਘਰ ਅੱਗੇ ਖੜ੍ਹੀ ਕਾਰ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸਰਸਵਤੀ ਨਗਰ 'ਚ ਮੰਗਲਵਾਰ ਦੀ ਰਾਤ ਪ੍ਰਵੀਨ ਕੁਮਾਰ ਨਾਂ ਦੇ ਵਿਅਕਤੀ ਦੀ ਘਰ ਨੇੜੇ ਖੜ੍ਹੀ ਮਾਰੂਤੀ ਕਾਰ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ। ਪੀੜਤ ਨੇ ਦੱਸਿਆ ਕਿ ਉਨ੍ਹਾਂ ਰਾਤ ਕੰਮ ਤੋਂ ਆ ਕੇ ਕਾਰ ਖੜ੍ਹੀ ਕੀਤੀ ਸੀ, ਜਦੋਂ ਸਵੇਰੇ ਦੇਖਿਆ ਤਾਂ ਕਾਰ ਉਥੋਂ ਗਾਇਬ ਸੀ। ਉਨ੍ਹਾਂ ਕਿਹਾ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਘਰ ਅੱਗੋਂ ਹੀ ਕਾਰ ਚੋਰੀ ਕਰ ਕੇ ਲੈ ਗਏ। ਪੁਲਸ ਨੇ ਕਾਰ ਚੋਰੀ ਹੋਣ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News