ਕਾਰ ਤੇ ਟਰੱਕ ਦੀ ਟੱਕਰ ਦੌਰਾਨ 2 ਗੰਭੀਰ ਜ਼ਖਮੀ

Saturday, Oct 13, 2018 - 08:24 PM (IST)

ਕਾਰ ਤੇ ਟਰੱਕ ਦੀ ਟੱਕਰ ਦੌਰਾਨ 2 ਗੰਭੀਰ ਜ਼ਖਮੀ

ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ)— ਕੋਟਕਪੂਰਾ ਰੋਡ 'ਤੇ ਭਾਈ ਮਹਾਂ ਸਿੰਘ ਇੰਜੀਨੀਅਰ ਕਾਲਜ ਨੇੜੇ ਸ਼ਨੀਵਾਰ ਦੇਰ ਸ਼ਾਮ ਇਕ ਕਾਰ ਅਤੇ ਟਰੱਕ ਦੀ ਸਿੱਧੀ ਟੱਕਰ ਦੌਰਾਨ ਕਾਰ ਸਵਾਰ ਦੋ ਲੋਕਾਂ ਦੇ ਗੰਭੀਰ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ ਪਰ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵਲੋਂ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਲਈ ਰੈਫਰ ਕਰ ਦਿੱਤਾ ਗਿਆ ਹੈ।

PunjabKesariਜਾਣਕਾਰੀ ਮੁਤਾਬਕ ਸਥਾਨਕ ਅਬੋਹਰ ਰੋਡ ਨਿਵਾਸੀ ਮੋਹਿਤ ਆਪਣੀ ਸਵਿੱਫਟ ਕਾਰ 'ਚ ਮਲੋਟ ਨਿਵਾਸੀ ਜਸਵਿੰਦਰ ਕੁਮਾਰ ਨਾਲ ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਆ ਰਿਹਾ ਸੀ। ਜਦ ਉਹ ਭਾਈ ਮਹਾਂ ਸਿੰਘ ਇੰਜੀਨੀਅਰ ਕਾਲਜ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਇੱਟਾਂ ਦੇ ਭਰੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਇਹ ਟੱਕਰ ਐਨੀਂ ਜਬਰਦਸ਼ਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਇੱਟਾਂ ਨਾਲ ਭਰਿਆ ਟਰੱਕ ਵੀ ਪਲਟ ਗਿਆ। ਇਸ ਦੌਰਾਨ ਕਾਰ ਸਵਾਰ ਦੋਵੇਂ ਵਿਅਕਤੀ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਲ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਾਇਆ ਗਿਆ, ਜਿੱਥੇ ਗੰਭੀਰ ਹਾਲਤ ਦੇ ਚਲਦਿਆਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਲਈ ਰੈਫਰ ਕਰ ਦਿੱਤਾ ਗਿਆ।


Related News