ਗਹਿਲ ਵਿਖੇ ਨਹਿਰ ’ਚੋਂ ਮਿਲੀ ਲਾਸ਼, ਫੈਲੀ ਸਨਸਨੀ

Friday, May 30, 2025 - 05:34 PM (IST)

ਗਹਿਲ ਵਿਖੇ ਨਹਿਰ ’ਚੋਂ ਮਿਲੀ ਲਾਸ਼, ਫੈਲੀ ਸਨਸਨੀ

ਮਹਿਲ ਕਲਾਂ (ਹਮੀਦੀ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗਹਿਲ ਨੇੜੇ ਬਠਿੰਡਾ ਬ੍ਰਾਂਚ ਨਹਿਰ ’ਚੋਂ ਇਕ ਅਣਪਛਾਤੀ ਗਲੀ-ਸੜੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਟੱਲੇਵਾਲ ਦੇ ਏ. ਐੱਸ. ਆਈ. ਜਸਮੇਲ ਸਿੰਘ ਨੇ ਦੱਸਿਆ ਕਿ ਥਾਣਾ ਟੱਲੇਵਾਲ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗਹਿਲ ਨੇੜਲੇ ਪੁੱਲ ਕੋਲ ਬਠਿੰਡਾ ਬ੍ਰਾਂਚ ਨਹਿਰ ’ਚ ਇਕ ਅਣਪਛਾਤੀ ਲਾਸ਼ ਤਰਦੀ ਹੋਈ ਨਜ਼ਰ ਆਈ ਹੈ। ਸੂਚਨਾ ਮਿਲਦਿਆਂ ਹੀ ਟੱਲੇਵਾਲ ਪੁਲਸ ਮੌਕੇ ’ਤੇ ਪਹੁੰਚੀ ਅਤੇ ਨਹਿਰ ’ਚੋਂ ਲਾਸ਼ ਨੂੰ ਬਾਹਰ ਕੱਢ ਕੇ ਕਬਜ਼ੇ ਵਿਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਉਮਰ ਲੱਗਭਗ 45 ਤੋਂ 47 ਸਾਲ ਦੇ ਦਰਮਿਆਨ ਲੱਗਦੀ ਹੈ ਅਤੇ ਇਹ ਬੁਰੀ ਤਰ੍ਹਾਂ ਗਲੀ-ਸੜੀ ਹੋਈ ਸੀ।

ਉਨ੍ਹਾਂ ਕਿਹਾ ਕਿ ਕਿਹਾ ਕਿ ਸੱਜੇ ਹੱਥ ਸਿਮਰਨ ਪਾਇਆ ਹੋਇਆ ਹੈ ਅਤੇ ਸੱਜੀ ਲੱਤ ਨਾਲ ਧਾਗਾ ਬੰਨ੍ਹਿਆ ਹੋਇਆ। ਫ਼ਿਲਹਾਲ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਰੱਖ ਦਿੱਤਾ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜੇਕਰ ਇਸ ਦੌਰਾਨ ਲਾਸ਼ ਦੀ ਪਛਾਣ ਨਹੀਂ ਹੋ ਸਕਦੀ ਤਾਂ ਕਾਨੂੰਨੀ ਪ੍ਰਕਿਰਿਆ ਦੇ ਅਧੀਨ ਅਗਲੀ ਕਾਰਵਾਈ ਕੀਤੀ ਜਾਵੇਗੀ। ਮੌਕੇ ’ਤੇ ਹਾਲਾਤ ਦੇ ਆਧਾਰ ’ਤੇ ਅਜੇ ਤੱਕ ਇਹ ਪੱਕਾ ਨਹੀਂ ਹੋ ਸਕਿਆ ਕਿ ਮੌਤ ਦੇ ਪਿੱਛੇ ਕਾਰਨ ਕੀ ਹਨ।


author

Gurminder Singh

Content Editor

Related News