ਕੈਨੇਡਾ ’ਚ ਮਾਰੇ ਗਏ ਰੌਕਸੀ ਦੀ ਲਾਸ਼ 22 ਤੱਕ ਕੋਟਕਪੂਰਾ ਪੁੱਜਣ ਦੀ ਉਮੀਦ

Monday, Aug 19, 2019 - 05:03 AM (IST)

ਕੈਨੇਡਾ ’ਚ ਮਾਰੇ ਗਏ ਰੌਕਸੀ ਦੀ ਲਾਸ਼ 22 ਤੱਕ ਕੋਟਕਪੂਰਾ ਪੁੱਜਣ ਦੀ ਉਮੀਦ

ਕੋਟਕਪੂਰਾ, (ਨਰਿੰਦਰ)– ਕੁੱਝ ਦਿਨ ਪਹਿਲਾਂ ਕੈਨੇਡਾ ਵਿਖੇ ਸ਼ੱਕੀ ਹਾਲਤਾਂ ’ਚ ਮਾਰੇ ਗਏ ਕੋਟਕਪੂਰੇ ਦੇ ਨੌਜਵਾਨ ਰੌਕਸੀ ਚਾਵਲਾ ਦੀ ਲਾਸ਼ 22 ਅਗਸਤ ਨੂੰ ਕੋਟਕਪੂਰਾ ਪੁੱਜਣ ਦੀ ਉਮੀਦ ਬੱਝੀ ਹੈ। ਅੱਜ ਇੱਥੇ ਰੌਕਸੀ ਦੇ ਮਾਤਾ-ਪਿਤਾ ਕੋਲ ਦੁੱਖ ਸਾਂਝਾ ਕਰਨ ਲਈ ਪੁੱਜੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਭਗਵਾਨ ਦਾਸ, ਮਾਤਾ ਕ੍ਰਿਸ਼ਨਾ ਰਾਣੀ ਅਤੇ ਵੱਡੇ ਭਰਾ ਅਮਿਤ ਚਾਵਲਾ ਨੇ ਦੱਸਿਆ ਕਿ ਰੌਕਸੀ ਦੀ ਮ੍ਰਿਤਕ ਦੇਹ ਇੱਥੇ ਲਿਆਉਣ ਲਈ ਪਰਿਵਾਰ ਨੂੰ ਰਾਜਨੀਤਕ ਅਤੇ ਗੈਰ ਸਿਆਸੀ ਸੰਸਥਾਵਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿੰਦੇ ਰਿਸ਼ਤੇਦਾਰਾਂ ਅਤੇ ਹੋਰ ਜਾਣਕਾਰਾਂ ਦੇ ਸਹਿਯੋਗ ਨਾਲ ਦਸਤਾਵੇਜ਼ ਸਾਰੀ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਹੈ।

ਕੈਨੇਡਾ ਪੁਲਸ ਵੱਲੋਂ ਕੀਤੇ ਗਏ ਖੁਲਾਸੇ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ’ਚ ਰੌਕਸੀ ਚਾਵਲਾ ਦੀ ਮੌਤ ਉਸਦੇ ਸਰੀਰ ’ਚ ਜ਼ਹਿਰ ਚਲੇ ਜਾਣ ਕਾਰਨ ਹੀ ਹੋਈ ਹੈ। ਕੈਨੇਡਾ ਪੁਲਸ ਵੱਲੋਂ ਕੁੱਝ ਲਡ਼ਕਿਆਂ ਨੂੰ ਪੁੱਛ-ਗਿੱਛ ਲਈ ਹਿਰਾਸਤ ’ਚ ਲਏ ਹੋਣ ਕਾਰਣ ਕੈਨੇਡਾ ਪੁਲਸ ਇਸ ਤੋਂ ਜ਼ਿਆਦਾ ਹੋਰ ਕੋਈ ਵੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ।


author

Bharat Thapa

Content Editor

Related News