‘ਸਵੀਪ’ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜਾਰੀ : ਕਰੁਣਾ ਰਾਜੂ

03/21/2019 1:25:15 AM

 ਚੰਡੀਗਡ਼੍ਹ, (ਭੁੱਲਰ)- ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਪੰਜਾਬ ਦੇ ਵੋਟਰਾਂ ਦੀ ਵੱਧ ਤੋਂ ਵੱਧ ਭਾਗਦਾਰੀ ਨੂੰ ਯਕੀਨੀ ਬਣਾਉਣ ਹਿੱਤ ਦਫਤਰ ਮੁੱਖ ਚੋਣ ਅਫਸਰ ਵੱਲੋਂ ‘ਸਿਸਟੇਮੈਟਿਕ ਵੋਟਰ ਐਜੂਕੇੇਸ਼ਨ ਐਂਡ ਵੋਟਰ ਪਾਰਟੀਸੀਪੇਸ਼ਨ’ (ਸਵੀਪ) ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ‘ਸਵੀਪ’ ਦਾ ਮੁੱਖ ਉਦੇਸ਼ ਸਮਾਜ ਦੇ ਸਾਰੇ ਵਰਗਾਂ ਨੂੰ ਵੋਟ ਪਾਉਣ ਦੇ ਆਪਣੇ ਜਮਹੂਰੀ ਅਧਿਕਾਰ ਦਾ ਇਸਤੇਮਾਲ ਕਰਨ ਸਬੰਧੀ ਜਾਗ੍ਰਿਤ ਕਰਨਾ ਹੈ। ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਫਸਰ ਡਾ. ਐੱਸ. ਕਰੁਣਾ ਰਾਜੂ ਨੇ  ਦਿੱਤੀ।
 ਰਾਜੂ ਨੇ  ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ 2010 ਵਿਚ ਕੌਮੀ ਪੱਧਰ ’ਤੇ ‘ਸਵੀਪ’ ਉਪਰਾਲੇ ਦੀ ਸ਼ੁਰੂਆਤ ਕੀਤੀ ਸੀ। ਸਵੀਪ ਦਾ ਮੁੱਖ ਮੰਤਵ ਹਰੇਕ ਯੋਗ ਨਾਗਰਿਕ ਨੂੰ ਵੋਟਰ ਵਜੋਂ ਰਜਿਸਟਰ ਕਰਨਾ ਅਤੇ ਬਾਅਦ ਵਿਚ ਹਰੇਕ ਵੋਟਰ ਨੂੰ ਆਪਣੇ ਵੋਟ ਦੇ ਅਧਿਕਾਰ ਨੂੰ ਵਰਤਣ ਹਿੱਤ ਪ੍ਰੇਰਿਤ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਕਲਾਂਗ  ਵੋਟਰਾਂ ਲਈ ਵਧੀਕ ਚੋਣ ਕਮਿਸ਼ਨਰ ਸ਼੍ਰੀਮਤੀ ਕਵਿਤਾ ਸਿੰਘ ਵੱਲੋਂ ਇਕ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿਚ  ਜ਼ਿਲਾ ਨੋਡਲ ਅਫਸਰਾਂ ਦੇ ਨਾਲ ਹਰੇਕ ਜ਼ਿਲੇ ਵਿਚੋਂ ਸਾਈਨ ਲੈਂਗੁਏਜ ਤੇ ਬ੍ਰੇਲ ਲਿੱਪੀ ਦੇ ਮਾਹਿਰਾਂ ਨੂੰ  ਅਜਿਹੇ ਵੋਟਰਾਂ ਨੂੰ ਜਾਣਕਾਰੀ ਦੇਣ ਹਿੱਤ ਸਿਖਲਾਈ ਦਿੱਤੀ ਗਈ। ਅਜਿਹੇ ਵਿਸ਼ੇਸ਼ ਜਾਗਰੂਕਤਾ ਕੈਂਪ ਤੇ ਵਰਕਸ਼ਾਪਾਂ ਸਾਰੇ ਜ਼ਿਲਿਆਂ ਵਿਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। 


Bharat Thapa

Content Editor

Related News