ਮਾਡਲ ਟਾਊਨ ਘਰ ’ਚ ਸੀ. ਏ. ਨੇ ਖੁਦ ਨੂੰ ਲਾਈ ਅੱਗ, ਮੌਤ

12/01/2018 5:32:08 AM

ਲੁਧਿਆਣਾ, (ਰਿਸ਼ੀ)- ਮਾਡਲ ਟਾਊਨ ਇਲਾਕੇ ’ਚ ਸਥਿਤ ਇਕ ਵਿਅਕਤੀ ਨੇ ਬੁੱਧਵਾਰ ਨੂੰ ਘਰ ’ਚ ਖੁਦ ਨੂੰ ਡੀਜ਼ਲ ਪਾ ਕੇ ਅੱਗ ਲਾ ਲਈ। ਇਸ ਮਾਮਲੇ ’ਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਉਸ ਦੀ ਬੇਟੀ ਦੇ ਬਿਆਨ ’ਤੇ ਦਾਦੀ, ਚਾਚਾ ਅਤੇ ਭੂਆ ’ਤੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਦਾਦੀ ਸੁਰਜੀਤ ਕੌਰ, ਚਾਚਾ ਗੁਰਮੀਤ ਸਿੰਘ, ਭੂਆ ਹਰਜੀਤ ਕੌਰ ਨਿਵਾਸੀ ਚੰਡੀਗਡ਼੍ਹ ਵਜੋਂ ਹੋਈ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਦਵਿੰਦਰ ਕੁਮਾਰ ਅਨੁਸਾਰ ਮ੍ਰਿਤਕ ਦੀ ਪਛਾਣ ਦਮਨਜੀਤ ਸਿੰਘ (59) ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਉਸ ਦੀ ਬੇਟੀ ਅਮਨਜੀਤ ਕੌਰ ਨੇ ਦੱਸਿਆ ਕਿ ਪਿਤਾ ਸੀ. ਏ. ਸਨ ਅਤੇ ਰਿਸ਼ਤੇਦਾਰਾਂ ਦੇ ਨਾਲ ਕਾਫੀ ਸਮੇਂ ਤੋਂ ਪ੍ਰਾਪਰਟੀ ਵਿਵਾਦ ਚੱਲ ਰਿਹਾ ਸੀ। ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲਦੇ ਰਹੇ। ਬੁੱਧਵਾਰ ਸ਼ਾਮ ਨੂੰ ਸਾਰੇ ਪਰਿਵਾਰਕ ਮੈਂਬਰ ਨੇਡ਼ੇ ਸਥਿਤ ਧਾਰਮਕ ਅਸਥਾਨ ’ਤੇ ਮੱਥਾ ਟੇਕਣ ਗਏ ਸਨ ਅਤੇ ਪਿਤਾ ਘਰ ’ਚ ਇਕੱਲੇ ਸਨ। ਉਨ੍ਹਾਂ ਨੇ ਹੇਠਾਂ ਜਨਰੇਟਰ ਦੇ ਨੇਡ਼ੇ ਪਏ ਡੀਜ਼ਲ ਦੀ ਕੇਨੀ ਲੈ ਕੇ ਛੱਤ ’ਤੇ ਚਲੇ ਗਏ ਅਤੇ ਖੁਦ ’ਤੇ ਡੀਜ਼ਲ ਪਾ ਕੇ ਅੱਗ ਲਾ ਕੇ ਭੱਜ ਕੇ ਹੇਠਾਂ ਆ ਗਏ। ਤਦ ਨੇਡ਼ੇ ਪਾਰਕ ’ਚ ਸੈਰ ਕਰ ਰਹੇ ਮੁਹੱਲੇ ਦੇ ਲੋਕਾਂ ਨੇ ਫੋਨ ਕਰ ਕੇ ਉਨ੍ਹਾਂ ਨੂੰ ਦੱਸਿਆ ਅਤੇ ਤੁਰੰਤ ਘਰ ਪੁੱਜ ਗਏ। ਪੁਲਸ ਅਨੁਸਾਰ ਲਾਸ਼ ਦਾ ਪੋਸਟਮਾਟਰਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


Related News