ਭਰੇ ਬਾਜ਼ਾਰ ਹੋਇਅਾ ਗੁੰਡਾਗਰਦੀ ਦਾ ਨੰਗਾ ਨਾਚ
Saturday, Nov 10, 2018 - 01:23 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਦਿਨ-ਦਿਹਾਡ਼ੇ ਭਰੇ ਬਾਜ਼ਾਰ ਅੱਜ ਗੁੰਡਾਗਰਦੀ ਦਾ ਨੰਗਾ ਨਾਚ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ 6-7 ਵਿਅਕਤੀਆਂ ਨੇ ਇਕ ਨੌਜਵਾਨ ਦੀ ਬਡ਼ੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ ਅਤੇ ਆਲੇ-ਦੁਆਲੇ ਦੇ ਲੋਕ ਤਮਾਸ਼ਾ ਵੇਖਦੇ ਰਹੇ ਪਰ ਕਿਸੇ ਦੀ ਵੀ ਉਕਤ ਨੌਜਵਾਨ ਨੂੰ ਹਮਲਾਵਰਾਂ ਕੋਲੋਂ ਛੁਡਾਉਣ ਦੀ ਹਿੰਮਤ ਨਹੀਂ ਪਈ। ਜਾਣਕਾਰੀ ਦਿੰਦਿਆਂ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਸਾਡੇ ਵੱਲੋਂ 100 ਨੰਬਰ ’ਤੇ ਪੁਲਸ ਨੂੰ ਸੂਚਨਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਘਟਨਾ ਹੋਣ ਤੋਂ ਕਾਫੀ ਦੇਰ ਬਾਅਦ ਮੌਕੇ ’ਤੇ ਪਹੁੰਚੀ। ਸਿਵਲ ਹਸਪਤਾਲ ਬਰਨਾਲਾ ਵਿਚ ਇਲਾਜ ਅਧੀਨ ਨੌਜਵਾਨ ਸੰਦੀਪ ਸਿੰਘ ਪੁੱਤਰ ਪਰਦੀਪ ਸਿੰਘ ਵਾਸੀ ਸੰਘੇਡ਼ਾ ਨੇ ਦੱਸਿਆ ਕਿ ਉਹ ਸੰਘੇਡ਼ਾ ਤੋਂ ਬਰਨਾਲਾ ਵਿਖੇ ਘਰ ਦਾ ਸਾਮਾਨ ਲੈਣ ਲਈ ਆਇਆ ਸੀ ਜਦੋਂ ਉਹ ਸ਼ਾਮ ਕਰੀਬ 6 ਵਜੇ ਫਰਵਾਹੀ ਬਾਜ਼ਾਰ ਬਰਨਾਲਾ ਵਿਖੇ ਜਾ ਰਿਹਾ ਸੀ ਤਾਂ 3-4 ਮੋਟਰਸਾਈਕਲਾਂ ’ਤੇ ਸਵਾਰ 6-7 ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
