ਬੁਢਲਾਡਾ ਬੰਦ ਦਾ ਐਲਾਨ ਕੀਤਾ ਮੁਲਤਵੀ, 20 ਨੂੰ ਸੱਦੀ ਮੀਟਿੰਗ

Monday, Jan 19, 2026 - 06:47 PM (IST)

ਬੁਢਲਾਡਾ ਬੰਦ ਦਾ ਐਲਾਨ ਕੀਤਾ ਮੁਲਤਵੀ, 20 ਨੂੰ ਸੱਦੀ ਮੀਟਿੰਗ

ਬੁਢਲਾਡਾ (ਬਾਂਸਲ)- ਕੂੜੇ ਦੇ ਡੰਪ ਨੂੰ ਚੁਕਵਾਉਣ ਲਈ ਚੱਲ ਰਹੇ ਧਰਨੇ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਚੱਲ ਰਹੇ ਬੰਦ ਦੇ ਐਲਾਨ ਸਬੰਧੀ ਅੱਜ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਧਰਨਾਕਾਰੀਆਂ ਨੂੰ ਡੰਪ ਸਬੰਧੀ ਹੱਲ ਕੱਢਣ ਲਈ 20 ਜਨਵਰੀ ਐੱਸ. ਡੀ. ਐੱਮ. ਦਫ਼ਤਰ ਬੁਢਲਾਡਾ ਵਿਖੇ ਮੀਟਿੰਗ ਦਾ ਸੱਦਾ ਦਿੱਤਾ ਗਿਆ। ਜਿਸ ਕਾਰਨ ਐਕਸ਼ਨ ਕਮੇਟੀ ਵੱਲੋਂ ਬੰਦ ਦਾ ਐਲਾਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਚਰਨ ਸਿੰਘ ਚੰਨੀ, ਕਪਿਲ ਕੁਮਾਰ, ਕੌਂਸਲਰ ਸੁਖਦੀਪ ਸੋਨੀ, ਕੌਂਸਲਰ ਹਰਵਿੰਦਰਦੀਪ ਸਿੰਘ ਸਵੀਟੀ, ਸਵਰਨਜੀਤ ਸਿੰਘ ਦਲਿਓ, ਜਗਸੀਰ ਰਾਏਕਲਾਂ, ਹਰੀ ਚੰਦ, ਤਜਿੰਦਰ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ: ਫਗਵਾੜਾ ਵਿਖੇ ਨੌਜਵਾਨ ਦੀ ਮੌਤ! ਕਮਰੇ 'ਚੋਂ ਇਸ ਹਾਲ 'ਚ ਮਿਲੀ ਜਵਾਨ ਪੁੱਤ ਦੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News