ਪੁਲਸ ਕਾਂਸਟੇਬਲ ਭਰਤੀ ’ਚ ਹੋਈ ਘਪਲੇਬਾਜ਼ੀ ਨੂੰ ਲੈ ਕੇ ਲੜਕੇ-ਲੜਕੀਆਂ ਸੰਗਰੂਰ ਤੋਂ CM ਚੰਨੀ ਦੀ ਕੋਠੀ ਤੱਕ ਕਰਨਗੇ ਡੰਡੌਤ

12/05/2021 6:07:34 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪਿਛਲੇ ਇਕ ਹਫ਼ਤੇ ਤੋਂ ਸੰਗਰੂਰ ਵਿਖੇ ਦਿੱਲੀ-ਲੁਧਿਆਣਾ ਹਾਈਵੇ ’ਤੇ ਓਵਰਬ੍ਰਿਜ ’ਤੇ ਧਰਨਾ ਲਗਾ ਕੇ ਬੈਠੇ  ਲੜਕੇ ਤੇ ਲੜਕੀਆਂ ਨੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਫ਼ੈਸਲਾ ਕੀਤਾ ਹੈ ਕਿ 6 ਦਸੰਬਰ ਤੋਂ ਸਵੇਰੇ 10 ਵਜੇ ਨੌਜਵਾਨ ਡੰਡੌਤ ਕਰਦੇ ਹੋਏ ਸੰਗਰੂਰ ਬਰਨਾਲਾ ਕੈਂਚੀਆਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਵੱਲ ਰਵਾਨਾ ਹੋਣਗੇ। ਇਥੇ ਇਹ ਗੱਲ ਅਤਿ ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਕਾਂਸਟੇਬਲ ਭਰਤੀ ’ਚ ਕਥਿਤ ਘਪਲੇਬਾਜ਼ੀ ਦਾ ਦੋਸ਼ ਲਾਉਂਦਿਆਂ ਇਨ੍ਹਾਂ ਲੜਕੇ ਅਤੇ ਲੜਕੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਪੰਜਾਬ ਸੰਘਰਸ਼ ਕਮੇਟੀ ਦੇ ਸੂਬਾ ਆਗੂ ਜਸਪਾਲ ਸਿੰਘ, ਰਮਨ ਕੌਰ ਗਿੱਲ ਮਾਨਸਾ, ਲਖਵੀਰ ਪੇਧਨੀ, ਦਵਿੰਦਰ ਧੂਰੀ, ਦਵਿੰਦਰ ਖੰਨਾ, ਪੂਜਾ ਮਾਲੇਰਕੋਟਲਾ, ਜਸਬੀਰ ਕੌਰ ਮਾਲੇਰਕੋਟਲਾ, ਮਨਪ੍ਰੀਤ ਸਿੰਘ ਧੂਰੀ ਅਤੇ ਸੁੱਖੀ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਓਵਰਬ੍ਰਿਜ ’ਤੇ ਧਰਨਾ ਚੱਲ ਰਿਹਾ ਸੀ, ਉਸ ਨੂੰ ਹਟਾ ਕੇ ਹੁਣ ਬਰਨਾਲਾ ਕੈਂਚੀਆਂ ਸੰਗਰੂਰ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਇਹ ਧਰਨਾ ਅੱਜ ਸਵੇਰੇ ਲਗਾਇਆ ਗਿਆ ਹੈ।

ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਵੀ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਸਬੰਧੀ ਯਤਨ ਕੀਤੇ ਗਏ ਸਨ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲ ਸਕੀ, ਜਿਸ ਕਰਕੇ ਹੁਣ ਉਕਤ ਲੜਕੇ ਅਤੇ ਲੜਕੀਆਂ ਇਨਸਾਫ ਲੈਣ ਅਤੇ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਮੁੱਖ ਮੰਤਰੀ ਦੀ ਕੋਠੀ ਤੱਕ ਡੰਡੌਤ ਕਰਨਗੇ ਉਨ੍ਹਾਂ ਇਹ ਵੀ ਦੱਸਿਆ ਕਿ ਬੇਸ਼ੱਕ ਇਸ ਸਫ਼ਰ ਨੂੰ ਤੈਅ ਕਰਨ ਲਈ ਭਾਵੇਂ ਕਿੰਨਾ ਵੀ ਸਮਾਂ ਲੱਗੇ ਪਰ ਉਹ ਪਿੱਛੇ ਨਹੀਂ ਹਟਣਗੇ।


Manoj

Content Editor

Related News