ਦੇਹ ਵਪਾਰ ਦੇ ਅੱਡੇ ਤੋਂ ਲਡ਼ਕੀ ਸਣੇ ਚਾਰ ਕਾਬੂ
Tuesday, Dec 25, 2018 - 03:17 AM (IST)
ਬਠਿੰਡਾ, (ਜ.ਬ.)- ਪੁਲਸ ਨੇ ਬਾਬਾ ਦੀਪ ਸਿੰਘ ਨਗਰ ਵਿਖੇ ਇਕ ਘਰ ’ਚ ਚਲਦੇ ਦੇਹ ਵਪਾਰ ਦੇ ਅੱਡੇ ’ਤੋਂ ਮਕਾਨ ਮਾਲਕ, ਇਕ ਲਡ਼ਕੀ ਤੇ ਦੋ ਗਾਹਕਾਂ ਨੂੰ ਕਾਬੂ ਕੀਤਾ ਹੈ। ਪੁਲਸ ਚੌਕੀ ਵਰਧਮਾਨ ਦੇ ਮੁਖੀ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਮੁਖਬਰੀ ਹੋਈ ਸੀ ਕਿ ਬਾਬਾ ਦੀਪ ਸਿੰਘ ਨਗਰ ਵਿਖੇ ਇਕ ਵਿਅਕਤੀ ਨੇ ਆਪਣੇ ਘਰ ਦੇਹ ਵਪਾਰ ਦਾ ਅੱਡਾ ਖੋਲ੍ਹ ਰੱਖਿਆ ਹੈ, ਜਿਥੇ ਬਾਹਰੋਂ ਲਡ਼ਕੀਆਂ ਤੇ ਲਡ਼ਕੇ ਆਉਂਦੇ ਹਨ। ਪੁਲਸ ਪਾਰਟੀ ਨੇ ਅੱਜ ਦੁਪਹਿਰ ਸਮੇਂ ਉਕਤ ਘਰ ’ਤੇ ਛਾਪਾਮਾਰੀ ਕੀਤੀ ਤਾਂ ਮੌਕੇ ਤੋਂ ਮਕਾਨ ਮਾਲਕ, ਇਕ ਲਡ਼ਕੀ ਤੇ ਦੋ ਗਾਹਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਪਡ਼ਤਾਲ ਕੀਤੀ ਜਾ ਰਹੀ ਹੈ। ਪੂਰੀ ਪਡ਼ਤਾਲ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
