ਪਿੰਡ ਖੁੰਡੇ ਹਲਾਲ ਵਿਖੇ ਬਲੈਕ ਫੰਗਸ ਦੀ ਬਿਮਾਰੀ ਨਾਲ ਸਬੰਧਿਤ ਸ਼ੱਕੀ ਮਰੀਜ਼ ਦੀ ਹੋਈ ਮੌਤ

06/18/2021 2:43:46 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਇਸ ਖ਼ੇਤਰ ਦੇ ਪਿੰਡ ਖੁੰਡੇ ਹਲਾਲ ਵਿਖੇ ਬਲੈਕ ਫੰਗਸ ਦੀ ਬਿਮਾਰੀ ਨਾਲ ਸਬੰਧਿਤ ਇੱਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।ਪਿੰਡ ਦੇ ਸਰਪੰਚ ਹੰਸਾ ਸਿੰਘ ਖੁੰਡੇ ਹਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪਿੰਡ ਦੀ ਔਰਤ ਨਸੀਬ ਕੌਰ ਪਤਨੀ ਮੱਖਣ ਸਿੰਘ ਉਮਰ 52 ਸਾਲ ਪਿਛਲੇਂ ਕੁਝ ਦਿਨਾਂ ਤੋਂ ਬਿਮਾਰ ਸੀ ਤੇ ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਇਲਾਜ ਵਾਸਤੇ ਉਸ ਨੂੰ ਸ੍ਰੀ ਮੁਕਤਸਰ ਸਾਹਿਬ,ਬਠਿੰਡਾ ,ਫਾਜ਼ਿਲਕਾ ਤੇ ਕਈ ਹੋਰਨਾਂ ਸ਼ਹਿਰਾਂ ਵਿੱਚ ਲਿਜਾਇਆ ਗਿਆ ,ਪਰ ਕਿਸੇ ਨੇ ਦਾਖ਼ਲ ਨਹੀਂ ਕੀਤਾ।

ਇਹ ਵੀ ਪੜ੍ਹੋ:  ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਮਾਪਿਆਂ ਨੂੰ ਕੀਤਾ ਸੀ ਵਾਇਸ ਮੈਸੇਜ, 'ਮੈਨੂੰ ਇਨ੍ਹਾਂ ਨੇ ਸਲਫਾਸ ਦੇ ਦਿੱਤਾ'

ਅੱਜ ਸਵੇਰੇ 4 ਵਜੇ ਦੇ ਕਰੀਬ ਉਸ ਔਰਤ ਦੀ ਮੌਤ ਹੋ ਗਈ ਤੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਿਹਤ ਵਿਭਾਗ ਦੇ ਮੁਲਾਜ਼ਮ ਵੀ ਉੱਥੇ ਪੁੱਜ ਚੁੱਕੇ ਸਨ ,ਪਰ ਸਿਹਤ ਵਿਭਾਗ ਨੇ ਬਲੈਕ ਫੰਗਸ ਦੀ ਬਿਮਾਰੀ ਨਾਲ ਮੌਤ ਹੋ ਜਾਣ ਦੀ ਪੁਸ਼ਟੀ ਨਹੀਂ ਕੀਤੀ ਤੇ ਉਨ੍ਹਾਂ ਦੱਸਿਆ ਕਿ ਅੱਖਾਂ ਸੁੱਜੀਆਂ ਹਨ ਤੇ ਰਿਪੋਰਟਾਂ ਅਨੁਸਾਰ ਦਿਮਾਗ ਨੂੰ ਸੋਜ਼ ਆਈ ਹੋਈ ਹੈ ।

ਇਹ ਵੀ ਪੜ੍ਹੋ: ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਪ੍ਰਿੰਸੀਪਲ ਅਤੇ ਅਧਿਆਪਕ ’ਤੇ ਵੱਡੀ ਕਾਰਵਾਈ


Shyna

Content Editor

Related News