ਭਾਰਤੀ ਕਿਸਾਨ ਯੂਨੀਅਨ ਦੇ ਵਰਕਰ 26 ਨਵੰਬਰ ਨੂੰ ਚੰਡੀਗੜ੍ਹ ਵੱਲ ਕਰਨਗੇ ਕੂਚ

Friday, Nov 21, 2025 - 05:41 PM (IST)

ਭਾਰਤੀ ਕਿਸਾਨ ਯੂਨੀਅਨ ਦੇ ਵਰਕਰ 26 ਨਵੰਬਰ ਨੂੰ ਚੰਡੀਗੜ੍ਹ ਵੱਲ ਕਰਨਗੇ ਕੂਚ

ਮਹਿਲ ਕਲਾਂ (ਲਕਸ਼ਦੀਪ ਗਿੱਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲ ਕਲਾਂ ਦੀ ਸਪੈਸ਼ਲ ਮੀਟਿੰਗ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਜੀ ਮਹਿਲ ਕਲਾਂ ਵਿਖੇ ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿਚ ਸੂਬੇ ਦੇ ਪ੍ਰਧਾਨ ਮਨਜੀਤ ਸਿੰਘ ਧਨੇਰ ਉਚੇਚੇ ਤੌਰ 'ਤੇ ਸ਼ਾਮਲ ਹੋਏ, ਗੁਰਦੇਵ ਸਿੰਘ ਮਾਂਗੇਵਾਲ ਸੂਬਾ ਆਗੂ, ਜਗਰਾਜ ਸਿੰਘ ਹਰਦਾਸਪੁਰਾ ਜ਼ਿਲ੍ਹਾ ਆਗੂ, ਸਤਨਾਮ ਸਿੰਘ ਮੂੰਮ, ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦਿੱਲੀ ਮੋਰਚੇ ਦੇ ਪੰਜਵੀਁ ਵਰੇ ਗੰਢ ਨੂੰ ਸਮਰਪਿਤ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਦਾ ਹੱਲ ਕਰਾਉਣ ਲਈ 26 ਨਵੰਬਰ ਨੂੰ ਚੰਡੀਗੜ੍ਹ ਦੇ ਚੌਂਤੀ ਸੈਕਟਰ ਵਿੱਚ ਧਰਨਾ ਦਿੱਤਾ ਜਾਵੇਗਾ ਕਿਉਂਕਿ ਕੇਂਦਰ ਸਰਕਾਰ ਨੇ ਉਸ ਸਮੇਂ ਸੰਯੁਕਤ ਕਿਸਾਨ ਮੋਰਚੇ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਵਾਅਦਿਆ ਤੋ ਸਰਕਾਰ ਭੱਜ ਰਹੀ ਹੈ। ਜਿਵੇਂ ਸੰਘਰਸ਼ ਦੋਰਾਨ ਕਿਸਾਨਾਂ ਤੇ ਪਾਏ ਕੇਸ ਵਾਪਸ ਕਰਾਉਣ ਕੇਂਦਰ ਸਰਕਾਰ ਨੇ ਫੋਰੀ ਕੇਸ ਵਾਪਸ ਲੈਣ ਦਾ ਵਾਅਦਾ ਕੀਤਾ ਸੀ ਪਰ ਪੰਜ ਸਾਲ ਬੀਤ ਜਾਣ ਦੇ ਬਾਵਜ਼ੂਦ ਅਜੇ ਤੱਕ ਕੇਸ ਵਾਪਸ ਨਹੀਂ ਲਏ ਗਏ। ਬਿਜਲੀ ਸੋਧ ਬਿਲ ਲਾਗੂ ਕੀਤਾ ਜਾ ਰਿਹਾ ਜਿਵੇਂ ਸਮਾਰਟ ਮੀਟਰ ਲਾਏ ਜਾ ਰਹੇ ਹਨ ਸਮਾਰਟ ਮੀਟਰਾਂ ਰਾਹੀਂ ਪ੍ਰੀਪੇਡ ਸਕੀਮ ਲਾਗੂ ਕਰਕੇ ਪਵਰਕਾਮ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਜੋ ਕਿ ਬਿਜਲੀ ਵਰਤੋਂ ਕਰਨਾ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ ਅਤੇ ਪੰਜਾਬ ਦੀ ਆਰਥਿਕਤਾ ਤੇ ਬਹੁਤ ਬੁਰਾ ਅਸਰ ਪਵੇਗਾ। ਇਸ ਲਈ ਸਮਾਰਟ ਮੀਟਰਾਂ  ਨੂੰ ਲਾਉਣਾ ਤੁਰੰਤ ਬੰਦ ਕਰੇ। 

ਗੋਰਾ ਸਿੰਘ ਰਾਏਸਰ, ਕਾਲਾ ਸਿੰਘ ਰਾਏਸਰ, ਸੰਦੀਪ ਸਿੰਘ ਸੋਨੀ ਦੱਧਹੂਰ ਨੇ ਕਿਹਾ ਕਿ ਫਸਲ ਦੀ ਰਹਿੰਦ ਖੁੰਹਦ ਨੂੰ ਸਾੜਨ ਦਾ ਕਿਸਾਨਾਂ ਸੌਕ ਨਹੀਂ ਗਰੀਬ ਕਿਸਾਨ ਐਨੀ ਮਹਿੰਗੀ ਮਸ਼ੀਨਰੀ ਨਹੀਂ ਖਰੀਦ ਸਕਦਾ ਅਤੇ ਨਾ ਹੀ ਪੰਜਾਬ ਸਰਕਾਰ ਨੇ ਗਰੀਨ ਟਰੀਬਿਊਨਲ ਦੀਆਂ ਹਿਦਾਇਤਾਂ ਅਨੁਸਾਰ ਪ੍ਬੰਧ ਕੀਤੇ ਹਨ ਜੇਕਰ ਮਜਬੂਰੀ ਵੱਸ ਫਸਲਾਂ ਦੀ ਰਹਿੰਦ ਖੁੰਹਦ ਨੂੰ ਕਿਸਾਨ ਅੱਗ ਲਾਉਂਦਾ ਹੈ ਪਿਛਲੇ ਸਾਲ ਅੱਗ ਲਾਉਣ ਵਾਲੇ ਕਿਸਾਨਾਂ ਤੋਂ ਨਾਲੇ ਜੁਰਮਾਨੇ ਭਰਾ ਲਏ ਅਤੇ ਨਾਲੇ ਉਨ੍ਹਾਂ ਤੇ ਕੇਸ ਪਾ ਦਿੱਤੇ ਹਨ ਇੱਕੋ ਕੇਸ ਵਿੱਚ ਦੋ ਦੋ ਸਜਾਵਾਂ ਦਿਤੀਆਂ ਜਾ ਰਹੀਆਂ ਹਨ ਜੋ ਕੇ ਗੈਰ ਕਾਨੂੰਨੀ ਹੈ ਅਤੇ ਸਰਾਸਰ ਧੱਕਾ ਹੈ, ਉਨ੍ਹਾਂ ਦਾ ਜੇ ਹੱਲ ਨਾ ਕੀਤਾ ਗਿਆ ਤਾਂ ਜੱਥੇਬੰਦੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ। 

ਸੱਤਪਾਲ ਸਿੰਘ ਸਹਿਜੜਾ, ਜੱਗਾ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਸਰਕਾਰਾਂ ਜਿਸ ਤਰ੍ਹਾਂ ਦੇ ਲੋਕ ਵਿਰੋਧੀ ਅਤੇ ਕਾਰਪੋਰੇਟ ਦੇ ਪੱਖੀ  ਨੀਤੀਆਂ ਲਾਗੂ ਕਰ ਰਹੀਆਂ ਹਨ ਗਰੀਬ ਤੇ ਮਿਹਨਤਕਸ਼ ਲੋਕਾਂ ਬਹੁਤ ਹੀ ਘਾਤਕ ਹਨ ਉਨ੍ਹਾਂ ਨੂੰ ਰੋਕਣ ਲਈ ਸਮਾਂ ਤਿੱਖੇ ਸੰਘਰਸ਼ਾਂ ਦੀ ਮੰਗ ਕਰਦਾ ਹੈ। ਸੰਘਰਸ਼ ਕਰਨ ਲਈ ਪੈਸਿਆਂ ਤੋਂ ਬਿਨਾਂ ਨਹੀਂ ਲੜੇ ਜਾ ਸਕਦੇ ਹੁਣ ਝੋਨੇ ਦੇ ਘਟੇ ਝਾੜ ਨੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਵੱਡੀ ਸੱਟ ਮਾਰੀ ਹੈ ਪਰ ਫੇਰ ਵੀ ਲੋਕ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਲਈ ਪੈਸਿਆਂ ਦੀ ਵੱਡੀ ਲੋੜ ਹੈ ਇਸ ਲਈ ਪਿੰਡ -ਪਿੰਡ ਫੰਡ ਦੀ ਮੁਹਿੰਮ ਨੂੰ ਤੇਜ ਕੀਤਾ ਜਾਣਾ ਚਾਹੀਦਾ ਹੈ।


author

Anmol Tagra

Content Editor

Related News