ਬੀ.ਜੇ.ਪੀ. ਦੇ ਸਥਾਪਨਾ ਦਿਹਾੜੇ 'ਤੇ ਗੁਰੂਹਰਸਹਾਏ ਭਾਜਪਾ ਦਫ਼ਤਰ ਬਾਹਰ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ

Tuesday, Apr 06, 2021 - 02:03 PM (IST)

 ਗੁਰੂਹਰਸਹਾਏ (ਆਵਲਾ): ਜਿੱਥੇ ਬੀ.ਜੇ.ਪੀ. ਵੱਲੋਂ ਪੂਰੇ ਦੇਸ਼ ਵਿਚ ਆਪਣਾ 41ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਗੁਰੂਹਰਸਹਾਏ ਵਿਖੇ ਵੀ ਫਿਰੋਜ਼ਪੁਰ ਦੇ ਜਨਰਲ ਸੈਕਟਰੀ ਅਮਨਦੀਪ ਗਿਰਧਰ ਮਿੰਟੂ ਵੱਲੋਂ ਵੀ ਪਾਰਟੀ ਦੇ ਦਫਤਰ ਵਿਖੇ ਬੀ.ਜੇ.ਪੀ. ਦਾ 41ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਉਸ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਮੋਦੀ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰੋ ਰੱਦ ਕਰੋ।ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਬੀ.ਜੇ.ਪੀ. ਦੇ ਲੀਡਰ ਆਪਣੇ ਦਫ਼ਤਰ ਤੋਂ ਬੀ.ਜੇ.ਪੀ. ਪਾਰਟੀ ਦਾ ਝੰਡਾ ਨਹੀਂ ਉਤਾਰਨਗੇ ਤਾਂ ਉਦੋਂ ਤਕ ਸਾਡਾ ਸੰਘਰਸ਼ ਜਾਰੀ ਰਹੇਗਾ।

ਇਹ ਵੀ ਪੜ੍ਹੋ: ਸੰਗਰੂਰ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਨਾਬਾਲਗ ਕੁੜੀਆਂ ਸਮੇਤ 6 ਜੋੜੇ ਇਤਰਾਜ਼ਯੋਗ ਹਾਲਤ ’ਚ ਬਰਾਮਦ

PunjabKesari

ਇਸ ਸੰਬੰਧੀ ਜਦ ਪਾਰਟੀ ਦੇ ਆਗੂ ਅਮਨਦੀਪ ਗਿਰਧਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਰ ਇਕ ਨਾਗਰਿਕ ਨੂੰ ਆਪਣੀ ਖ਼ੁਸ਼ੀ ਮਨਾਉਣ ਦਾ ਅਧਿਕਾਰ ਹੈ। ਇਸ ਦੌਰਾਨ ਬੀ.ਜੇ.ਪੀ. ਪਾਰਟੀ ਵੱਲੋਂ ਪੂਰੇ ਦੇਸ਼ ਵਿੱਚ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਕਰਕੇ ਉਨ੍ਹਾਂ ਦਾ ਵੀ ਅਧਿਕਾਰ ਹੈ ਕਿ ਉਹ ਆਪਣੀ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਪਰ ਜਦ ਇਸ ਦੌਰਾਨ ਕਿਸਾਨਾਂ ਨੂੰ ਪਤਾ ਲੱਗਾ ਤਾਂ ਕਿਸਾਨਾਂ ਨੇ ਗੋਲੂ ਕਾ ਰੋਡ ਜਾਮ ਕਰਕੇ ਉਸ ਦੇ ਦਫਤਰ ਦੇ ਕੁਝ ਦੂਰੀ ਤੇ ਧਰਨਾ ਲਗਾ ਦਿੱਤਾ ਅਤੇ ਉਨ੍ਹਾਂ ਦੇ ਖ਼ਿਲਾਫ਼ ਅਤੇ ਪਾਰਟੀ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ: ਟਰਾਈਡੈਂਟ ਦੀ ਬੁਧਨੀ ਯੂਨਿਟ ਵਿਚ ਭਿਆਨਕ ਅੱਗ, 100 ਕਰੋੜ ਦੇ ਕਰੀਬ ਦਾ ਨੁਕਸਾਨ (ਤਸਵੀਰਾਂ)

PunjabKesari

ਉਨ੍ਹਾਂ ਨੇ ਕਿਹਾ ਕਿ ਇਹ ਧਰਨਾ ਕਾਂਗਰਸ ਪਾਰਟੀ ਦੀ ਸ਼ਹਿ ਤੇ ਲੱਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਹੁਣ ਮੇਰੀ ਸੁਰੱਖਿਆ ਪੁਲਸ ਪ੍ਰਸ਼ਾਸਨ ਦੇ ਹੱਥ ਹੈ ਕਿਉਂਕਿ ਮੈਂ ਆਪਣੇ ਦਫ਼ਤਰ ਵਿੱਚ ਹੀ ਬੈਠਾ ਹੋਇਆ ਹਾਂ ਜਦ ਇਸ ਸਬੰਧੀ ਕਿਸਾਨ ਆਗੂ ਤੋਂ ਪੁੱਛਿਆ ਗਿਆ ਕਿ ਮਿੰਟੂ ਗਿਰਧਰ ਨੇ ਕਿਹਾ ਕਿ ਇਹ ਧਰਨਾ ਕਾਂਗਰਸ ਦੀ ਸ਼ਹਿ ਤੇ ਲੱਗਾ ਹੈ ਤਾਂ ਕਿਸਾਨਾਂ ਨੇ ਕਿਹਾ ਕਿ ਇਹ ਧਰਨਾ ਸਿਰਫ਼ ਕਿਸਾਨਾਂ ਨੇ ਹੀ ਲਾਇਆ ਹੈ। ਇਸ ਧਰਨੇ ਵਿੱਚ ਕਿਸੇ ਪਾਰਟੀ ਦਾ ਕੋਈ ਵੀ ਹੱਥ ਨਹੀਂ ਹੈ ਜਿੰਨਾ ਚਿਰ ਬੀ.ਜੇ.ਪੀ. ਪਾਰਟੀ ਦਾ ਝੰਡਾ ਦਫ਼ਤਰ ਉੱਤੋਂ ਨਹੀਂ ਉਤਾਰਿਆ ਜਾਂਦਾ ਉਦੋਂ ਤਕ ਸਾਡਾ ਸੰਘਰਸ਼ ਜਾਰੀ ਹੈ।

ਇਹ ਵੀ ਪੜ੍ਹੋ: ਜੇਲ੍ਹ ’ਚ ਹੋਇਆ ਸੀ ਪੰਜਾਬ ਦੀ ਇਸ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਜਨਮ (ਵੀਡੀਓ)


Shyna

Content Editor

Related News