ਭਾਜਪਾ ਆਗੂ ਸਰਾਂ ਵਲੋਂ ਪਤਾਲ ਲੋਕ ਵੈੱਬ ਸੀਰੀਜ਼ ਦਾ ਵਿਰੋਧ

5/23/2020 8:53:53 PM

ਮੋਹਾਲੀ (ਪਰਦੀਪ) : ਭਾਜਪਾ ਚੰਡੀਗੜ੍ਹ ਦੇ ਸਟੇਟ ਸੈਕਟਰੀ ਤੇਜਿੰਦਰ ਸਿੰਘ ਸਰਾਂ ਨੇ ਪਤਾਲ ਲੋਕ ਵੈੱਬ ਸੀਰੀਜ਼ ਜੋ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਦਿਖਾਈ ਜਾਂਦੀ ਹੈ, ਜਿਸ ਵਿਚ ਗੈਰ ਜ਼ਿੰਮੇਵਾਰਾਨਾ ਵਤੀਰੇ ਅਤੇ ਸਾਡੇ ਧਰਮਾਂ ਨੂੰ ਨੀਵੇਂ ਦਰਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਦੀ ਸਖਤ ਸ਼ਬਦਾ ਵਿਚ ਨਿੰਦਾ ਕੀਤੀ ਹੈ। ਸਰਾਂ ਨੇ ਕਿਹਾ ਕਿ ਇਸ ਲੜੀਵਾਰ ਵਿਚ ਜਿਸ ਤਰ੍ਹਾਂ ਸਿੱਖਾਂ ਦੀ ਸਖਸ਼ੀਅਤ ਨੂੰ ਦਿਖਾਇਆ ਗਿਆ ਹੈ, ਉਹ ਸਿੱਖ ਮਾਨਤਾਵਾਂ ਦੇ ਉਲਟ ਹੈ, ਜਿਥੇ ਸਿੱਖ ਆਪਣੀਆਂ ਲੜਕੀਆਂ ਨੂੰ ਅੱਤਿਆਚਾਰਾਂ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਉੱਚਾ ਸਨਮਾਨ ਦੇਣ ਲਈ ਆਪਣੀਆਂ ਜਾਨਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਐਮਾਜ਼ਨ ਪ੍ਰਾਈਮ ਵੀਡੀਓ ਇੰਡੀਆ ਨੂੰ ਸਾਡੀਆਂ ਭਾਵਨਾ ਅਤੇ ਵਿਸ਼ਵਾਸ ਨੂੰ ਠੇਸ ਪਹੁੰਚਾਉਣ ਦੀ ਆਗਿਆ ਨਹੀਂ ਦੇ ਸਕਦੇ। ਉਨ੍ਹਾਂ ਭਾਰਤ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਚੈਨਲ ਅਤੇ ਨਿਰਮਾਤਾਵਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Deepak Kumar

Content Editor Deepak Kumar