ਮੋਟਰਸਾਈਕਲ ਨੇ ਮਾਰੀ ਟੱਕਰ, ਔਰਤ ਦੀ ਮੌਤ
Saturday, Jan 12, 2019 - 05:18 AM (IST)

ਲੁਧਿਆਣਾ, (ਰਿਸ਼ੀ)- ਤਾਜਪੁਰ ਰੋਡ ’ਤੇ ਤੇਜ਼ ਰਫਤਾਰ ਮੋਟਰਸਾਈਕਲ ਨੇ 2 ਬੱਚਿਆਂ ਦੀ ਮਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਜ਼ਖ਼ਮੀ ਔਰਤ ਨੇ ਸਿਵਲ ਹਸਪਤਾਲ ’ਚ ਦਮ ਤੋਡ਼ ਦਿੱਤਾ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਉਸ ਦੇ ਪਤੀ ਦੇ ਬਿਆਨਾਂ ’ਤੇ ਅਣਪਛਾਤੇ ਚਾਲਕ ਦੇ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਬਿੰਦੂ (36) ਵਜੋਂ ਹੋਈ ਹੈ।