ਭਾਜਪਾ ਯੁਵਾ ਮੋਰਚਾ ਵਲੋਂ ਮੋਦੀ ਦੇ ਹੱਕ 'ਚ ਕੱਢੀ ਗਈ ਮੋਟਰਸਾਈਕਲ ਰੈਲੀ (ਵੀਡੀਓ)

Saturday, Mar 02, 2019 - 04:31 PM (IST)

ਮੋਗਾ (ਵਿਪਨ)—ਭਾਰਤੀ ਜਨਤਾ ਯੁਵਾ ਮੋਰਚਾ ਵਲੋਂ ਭਾਰਤ 'ਚ ਫਿਰ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਬਣਾਉਣ ਲਈ ਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਭਾਰਤ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਪੂਰੇ ਮੋਗਾ ਸ਼ਹਿਰ 'ਚ ਜ਼ਿਲਾ ਯੁਵਾ ਭਾਜਪਾ ਪ੍ਰਧਾਨ ਰਾਹੁਲ ਗਰਗ ਦੀ ਅਗਵਾਈ 'ਚ ਕੱਢੀ ਗਈ। ਜਿਸ 'ਚ ਪੰਜਾਬ ਯੁਵਾ ਭਾਜਪਾ ਦੇ ਮੀਡੀਆ ਇੰਚਾਰਜ ਮੋਗਾ ਪ੍ਰਭਾਰੀ ਆਸ਼ੋਕ ਸਰੀਨ ਹਿੱਕੀ (ਐਡਵੋਕੇਟ) ਵਿਸ਼ੇਸ਼ ਰੂਪ ਨਾਲ ਮੋਗਾ ਪਹੁੰਚੇ। ਜ਼ਿਲਾ ਭਾਜਪਾ ਪ੍ਰਧਾਨ ਵਿਨੈ ਸ਼ਰਮਾ ਦੇ ਇਲਾਵਾ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਨੇ ਭਾਗ ਲਿਆ ਅਤੇ ਮੋਦੀ ਨੂੰ ਅਗਲਾ ਫਿਰ ਪ੍ਰਧਾਨ ਮੰਤਰੀ ਬਣਾਉਣ ਦੇ ਨਾਅਰੇ ਲਗਾਏ।


author

Shyna

Content Editor

Related News