ਭੁਪਿੰਦਰ ਸਿੰਘ ਭਿੰਦਾ ਬਣੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ
Wednesday, Aug 30, 2023 - 05:53 PM (IST)

ਲੁਧਿਆਣਾ (ਹਿਤੇਸ਼, ਮੁੱਲਾਂਪੁਰੀ )- ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਅਟਕਲਾਂ ਦਰਮਿਆਨ ਅਕਾਲੀ ਦਲ ਵੱਲੋਂ ਸਾਬਕਾ ਕੌਂਸਲਰ ਭੁਪਿੰਦਰ ਸਿੰਘ ਭਿੰਦਾ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ। ਇਥੇ ਇਹ ਦੱਸਣਯੋਗ ਹੈ ਕਿ ਹਰਭਜਨ ਸਿੰਘ ਡੰਗ ਦੀ ਮੌਤ ਤੋਂ ਬਾਅਦ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੀ ਕੁਰਸੀ ਖ਼ਾਲੀ ਪਈ ਸੀ, ਜਿਸ ਤੋਂ ਬਾਅਦ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਹਾਸਲ ਕਰਨ ਲਈ ਕਈ ਆਗੂ ਜ਼ੋਰ-ਅਜ਼ਮਾਈ ਕਰ ਰਹੇ ਸਨ।
ਇਸ ਤੋਂ ਇਲਾਵਾ ਕਈ ਪੁਰਾਣੇ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਸਨ ਪਰ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਮੁੱਖ ਰੱਖਦਿਆਂ ਪਾਰਟੀ ਹਾਈਕਮਾਂਡ ਨੇ ਯੁਵਾ ਚਿਹਰੇ ਦੇ ਰੂਪ ਵਿਚ ਭੁਪਿੰਦਰ ਸਿੰਘ ਭਿੰਦਾ ਨੂੰ ਚੁਣਿਆ। ਭਿੰਦਾ ਨੂੰ ਸੁਖਬੀਰ ਬਾਦਲ ਅਤੇ ਵਿਕਰਮ ਮਜੀਠੀਆ ਦੇ ਕਰੀਬੀ ਵਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ- ਹੜ੍ਹਾਂ ਨਾਲ ਜੂਝ ਰਹੇ ਲੋਕਾਂ ਲਈ ਭਾਖੜਾ ਡੈਮ ਦੇ ਪਾਣੀ ਨੂੰ ਲੈ ਕੇ ਰਾਹਤ ਭਰੀ ਖ਼ਬਰ, ਬੰਦ ਹੋਏ ਫਲੱਡ ਗੇਟ
ਪਾਰਟੀ ਵੱਲੋਂ ਜਾਰੀ ਕੀਤੀ 15 ਬਣਾਏ ਗਏ ਪ੍ਰਧਾਨਾਂ ਦੀ ਲਿਸਟ ਵਿਚ ਸ.ਭਿੰਦਾ ਲੁਧਿਆਣਾ ਦੇ ਪ੍ਰਧਾਨ ਸ਼ਾਮਲ ਹਨ। ਸ. ਭਿੰਦਾ ਦੇ ਪ੍ਰਧਾਨ ਬਣਨ ’ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਣਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਜਸਪਾਲ ਸਿੰਘ ਗਿਆਸਪੁਰਾ ਆਪੋਜ਼ੀਸ਼ਨ ਲੀਡਰ, ਵਿਜੇ ਦਾਨਵ ਸਾਬਕਾ ਚੇਅਰਮੈਨ, ਪ੍ਰਿਤਪਾਲ ਸਿੰਘ ਪਾਲੀ ਪ੍ਰਧਾਨ, ਹਰੀਸ਼ ਰਾਏ ਢਾਂਡਾ, ਡਾ.ਅਸ਼ਵਨੀ ਪਾਸੀ, ਅਸ਼ੋਕ ਬੇਦੀ, ਬਿਪਨ ਸੂਦ ਕਾਕਾ, ਗੁਰਮੀਤ ਸਿੰਘ ਕੁਲਾਰ, ਹਿਤੇਸ਼ਇੰਦਰ ਗਰੇਵਾਲ, ਸਰਬਜੀਤ ਸਿੰਘ ਢਿੱਲੋਂ, ਅਮਰਜੀਤ ਸਿੰਘ ਚਾਵਲਾ, ਕਮਲ ਚੇਤਲੀ, ਬੀਬੀ ਕਸ਼ਮੀਰ ਕੌਰ ਸੰਧੂ, ਬਲਵਿੰਦਰ ਸਿੰਘ ਸੰਧੂ, ਕੁਲਵਿੰਦਰ ਸਿੰਘ ਕਿੰਦਾ, ਰਖਵਿੰਦਰ ਸਿੰਘ ਗਾਬੜੀਆ, ਇੰਦਰਜੀਤ ਸਿੰਘ ਮੱਕੜ, ਅਰਵਿੰਦਰ ਸਿੰਘ ਰਿੰਕੂ, ਜਗਬੀਰ ਸਿੰਘ ਸੋਖੀ, ਜਸਦੀਪ ਸਿੰਘ ਕਾਉਂਕੇ, ਸਤਨਾਮ ਸਿੰਘ ਕੈਲੇ, ਬਲਵਿੰਦਰ ਸਿੰਘ ਲਾਇਲਪੁਰੀ, ਸੁਰਿੰਦਰ ਸਿੰਘ ਚੌਹਾਨ, ਇੰਦਰਜੀਤ ਸਿੰਘ ਗਿੱਲ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਜਵਾਨ ਚਿਹਰੇ ਨੂੰ ਮਾਣ ਦੇ ਕੇ ਲੁਧਿਆਣਾ ਵਿਚ ਨਵੀਂ ਰੂਹ ਫੂਕੀ ਹੈ, ਜਿਸ ਦੇ ਚੰਗੇ ਨਤੀਜੇ ਨਿਕਲਣਗੇ। ਇਸੇ ਦੌਰਾਨ ਨਵੇਂ ਬਣੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਪਾਰਟੀ ਪ੍ਰਧਾਨ ਨੇ ਜੋ ਜਿੰਮੇਵਾਰੀ ਸੌਂਪੀ ਹੈ, ਉਸ ’ਤੇ ਉਹ ਪੂਰੀ ਈਮਾਨਦਾਰੀ ਅਤੇ ਦਿਆਨਤਦਾਰੀ ਨਾਲ ਸੇਵਾ ਕਰਨਗੇ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਹ ਵੀ ਪੜ੍ਹੋ- ਹਾਈਵੇਅ 'ਤੇ ਪਲਟੀ ਕਾਰ, ਗੁੱਸੇ 'ਚ ਮਾਲਕ ਨੇ ਕਬਾੜੀਏ ਨੂੰ ਸਿਰਫ਼ 50 ਹਜ਼ਾਰ ’ਚ ਵੇਚ ਦਿੱਤੀ ਲਗਜ਼ਰੀ ਗੱਡੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ