ਤਪਾ ਵਿਖੇ ਭਾਕਿਯੂ (ਸਿੱਧੂਪੁਰ) ਵੱਲੋਂ ਬਿਜਲੀ ਕੱਟਾਂ ਖ਼ਿਲਾਫ਼ ਬਰਨਾਲਾ-ਬਠਿੰਡਾ ਮੁੱਖ ਮਾਰਗ ਜਾਮ ਕਰਕੇ ਕੀਤੀ ਨਾਅਰੇਬਾਜ਼ੀ

04/29/2022 4:56:18 PM

ਤਪਾ ਮੰਡੀ (ਸ਼ਾਮ,ਗਰਗ, ਮੇਸ਼ੀ) : ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਪਾਵਰਕਾਮ ਵੱਲੋਂ ਖੇਤੀ ਮੋਟਰਾਂ ਅਤੇ ਘਰੇਲੂ ਬਿਜਲੀ ਸਪਲਾਈ ਦੇ ਲਗਾਏ ਜਾ ਰਹੇ ਕੱਟਾਂ ਕਰਕੇ ਤਾਜੋ ਕੈਂਚੀਆਂ ਅਤੇ ਘੁੜੈਲੀ ਚੌਂਕ 'ਚ ਕੜਾਕੇ ਦੀ ਧੁੱਪ ਚ ਅਣਮਿੱਥੇ ਸਮੇਂ ਦਾ ਧਰਨਾ ਲਾਕੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਕਿਯੂ ਦੇ ਜ਼ਿਲ੍ਹਾ ਪ੍ਰਧਾਨ ਬਲੌਰ ਸਿੰਘ ਢਿਲਵਾਂ,ਸਾਬਕਾ ਪ੍ਰਧਾਨ ਰੂਪ ਸਿੰਘ ਢਿਲਵਾਂ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਕਾਲੇਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਸਰਕਾਰੀ ਹਦਾਇਤਾਂ ’ਤੇ ਪਹਿਰਾ ਦਿੰਦਿਆਂ ਫਸਲੀ ਵਿਭਿੰਨਤਾ ਲਿਆਉਣ ਲਈ ਮੂੰਗੀ ਅਤੇ ਮੱਕੀ ਦੀਆਂ ਫਸਲਾਂ ਬੀਜੀਆਂ ਗਈਆਂ ਹਨ ਜਿਨ੍ਹਾਂ ਨੂੰ ਬੀਜਿਆ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਬਿਜਲੀ ਨਾ ਆਉਣ ਕਾਰਨ ਉਨ੍ਹਾਂ ਨੂੰ ਪਾਣੀ ਨਹੀਂ ਲੱਗ ਸਕਿਆ ਜਿਸ ਕਾਰਨ ਇਹ ਫ਼ਸਲਾਂ ਪੁੰਗਰ ਨਹੀਂ ਸਕੀਆਂ ।

ਇਹ ਵੀ ਪੜ੍ਹੋ : ਤਲਾਬ ’ਚ ਨਹਾਉਣ ਗਏ ਬੱਚੇ ਦੀ ਪੜਦਾਦੀ ਦੇ ਭੋਗ ਵਾਲੇ ਦਿਨ ਹੋਈ ਮੌਤ

ਉਨ੍ਹਾਂ ਦੱਸਿਆ ਕਿ ਜੋ ਪਹਿਲਾਂ ਬੀਜੀਆਂ ਕਣਕ ਅਤੇ ਮੂੰਗੀ ਦੀਆਂ ਫ਼ਸਲਾਂ ਵੀ ਪੂਰੇ ਜ਼ੋਰ ’ਤੇ ਪਾਣੀ ਮੰਗ ਰਹੀਆਂ ਹਨ ਕਿਉਂਕਿ  ਗਰਮੀ ਦਾ ਮੌਸਮ ਹੋਣ ਕਾਰਨ ਪਾਣੀ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਪਰ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ ਹੈ ਹੱਥ ਧੋ ਕੇ ਹੀ ਪੰਜਾਬ ਵਾਸੀਆਂ ਦੇ ਮਗਰ ਪੈ ਗਈ ਹੈ। ਜਿੱਥੇ ਘਰਾਂ ਵਾਲੀ ਸ਼ਹਿਰੀ ਸਪਲਾਈ ਨੂੰ ਲੰਬੇ ਕੱਟ ਲੱਗ ਰਹੇ ਹਨ ਉਥੇ ਹੀ ਖੇਤੀਬਾੜੀ ਲਈ ਵਰਤੋਂ ’ਚ ਲਿਆਂਦੀ ਜਾਣ ਵਾਲੀ ਬਿਜਲੀ ਵੀ ਇਨ੍ਹਾਂ ਵੱਲੋਂ ਨਹੀਂ ਛੱਡੀ ਜਾ ਰਹੀ । ਸਭ ਤੋਂ ਵੱਧ ਮਾੜੀ ਗੱਲ ਹੈ ਕਿ ਇਹ ਹਰ ਰੋਜ਼ ਗਰੁੱਪਾਂ ਚ ਮੈਸੇਜ ਪਾਉਂਦੇ ਹਨ ਅਤੇ ਬਿਜਲੀ ਛੱਡਣ ਦਾ ਸਮਾਂ ਨਿਰਧਾਰਤ ਕਰਦੇ ਹਨ ਪਰ ਉਹ ਇੱਕ ਤਰ੍ਹਾਂ ਨਾਲ ਮਜ਼ਾਕ ਹੀ ਨਿਕਲਦਾ ਹੈ । ਉਸ ਮੈਸੇਜ ਨੂੰ ਵੇਖ ਕੇ ਕਿਸਾਨ ਰਾਤਾਂ ਨੂੰ ਖੇਤ ਜਾ ਕੇ ਪੈਂਦੇ ਹਨ ਕਿ ਲਾਈਟ ਆਵੇਗੀ ਪਰ ਸਾਰੀ ਰਾਤ ਉਨ੍ਹਾਂ ਨੂੰ ਮੱਛਰ ਤਾਂ ਖਾ ਜਾਂਦਾ ਹੈ ਬਿਜਲੀ ਨਹੀਂ ਆਉਂਦੀ ਜਦੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ ਕਿ ਧਰਨੇ ਕਿੰਨਾ ਸਮਾਂ ਚੱਲਣਗੇ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਬਿਜਲੀ ਦੀ ਸਪਲਾਈ ਬਹਾਲ ਨਹੀਂ ਹੋ ਜਾਂਦੀ ਉਦੋਂ ਤੱਕ ਇਹ ਧਰਨਾ ਅਣਮਿੱਥੇ ਸਮੇਂ ਲਈ ਲਾਏ ਜਾਣਗੇ ।

ਇਹ ਵੀ ਪੜ੍ਹੋ : ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਟਿਆਲਾ ’ਚ ਹੋਈ ਘਟਨਾ ਨੂੰ ਦੱਸਿਆ ਮੰਦਭਾਗਾ, ਸਖ਼ਤ ਕਾਰਵਾਈ ਦੀ ਕੀਤੀ ਮੰਗ

ਇਸ ਲੱਗੇ ਜਾਮ ਨਾਲ ਬਠਿੰਡਾ ਚੰਡੀਗੜ੍ਹ,ਚੰਡੀਗੜ੍ਹ-ਬਠਿੰਡਾ,ਲੁਧਿਆਣਾ ਆਦਿ ਲੰਬੇ ਰੂਟਾਂ ’ਤੇ ਜਾ ਰਹੀਆਂ ਬੱਸਾਂ ਦੀਆਂ ਸਵਾਰੀਆਂ ਨੂੰ ਅਪਣੇ ਨਿਰਧਾਰਿਤ ਸਮੇਂ ਤੋਂ ਪਹੁੰਚਣਾ ਬਹੁਤ ਔਖਾ ਹੋਇਆ। ਇਸੇ ਤਰ੍ਹਾਂ ਦੋ ਪਹੀਆ ਵਾਹਨ ਚਾਲਕਾਂ ਅਤੇ ਕਾਰ, ਟਰੱਕ ਅਤੇ ਹੋਰ ਵਹੀਕਲਾਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਇਸ ਮੌਕੇ ਦੇਵ ਸਿਾਂਘ ਮੋੜ ਨਾਭਾ,ਦਰਸ਼ਨ ਸਿਾਂਘ ਮੋੜ ਨਾਭਾ,ਮਿਠੂ ਸਿਾਂਘ ਤਾਜੋਕੇ,ਮੇਵਾ ਸਿੰਘ ਜਨਰਲ ਸਕੱਤਰ,ਦਰਸ਼ਨ ਸਿਾਂਘ ਖਜਨਾਚੀ,ਕਿਰਪਾਲ ਸਿੰਘ,ਫੱਕਰ ਸਿਾਂਘ,ਗੁਰਦੇਵ ਸਿਾਂਘ,ਹਾਕਮ ਸਿੰਘ,ਗੁਰਚਰਨ ਸਿੰਘ,ਬਿਲੂ ਸਿੰਘ,ਸੰਘਾ ਸਿੰਘ ਆਦਿ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News